ਅਮਰੀਕਾ ‘ਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਖ਼ਿਲਾਫ਼ ਨਵੇਂ ਦੋਸ਼

92
Share

ਵਾਸ਼ਿੰਗਟਨ, 26 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਖ਼ਿਲਾਫ਼ ਯੂਰਪ ਤੇ ਏਸ਼ੀਆ ਵਿੱਚ ਕਰਵਾਈਆਂ ਕਾਨਫਰੰਸਾਂ ਵਿੱਚ ਹੈਕਰਾਂ ਨੂੰ ਭਰਤੀ ਕਰਨ ਤੇ ਹੈਕਿੰਗ ਸੰਸਥਾਵਾਂ ਦੇ ਮੈਂਬਰਾਂ ਨਾਲ ਮਿਲ ਕੇ ਸਾਜ਼ਿਸ਼ ਘੜਨ ਦੇ ਨਵੇਂ ਦੋਸ਼ ਲਾਏ ਹਨ। ਅਸਾਂਜ ਖ਼ਿਲਾਫ਼ ਬੁੱਧਵਾਰ ਨੂੰ ਲਾਏ ਗਏ ਨਵੇਂ ਦੋਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਯੂਰਪ ਤੇ ਏਸ਼ੀਆਂ ਵਿੱਚ ਕਰਵਾਈਆਂ ਕਾਨਫਰੰਸਾਂ ਵਿੱਚ ਹੈਕਰਾਂ ਨੂੰ ਇਸ ਲਈ ਭਰਤੀ ਕੀਤਾ ਤਾਂ ਕਿ ਉਹ ਉਨ੍ਹਾਂ ਦੀ ਵੈੱਬਸਾਈਟ ਨੂੰ ਖੁਫ਼ੀਆ ਜਾਣਕਾਰੀ ਮੁਹੱਈਆ ਕਰਵਾ ਸਕੇ। ਕਾਨਫਰੰਸਾਂ ਵਿੱਚ ਹੈਕਰਾਂ ਦੀ ਭਰਤੀ ਤੋਂ ਇਲਾਵਾ ਅਸਾਂਜ ਉੱਤੇ ‘ਲਲਜ਼ਸੈਕ’ ਅਤੇ ‘ਅਨੌਨੀਮਸ’ ਹੈਕਿੰਗ ਗਰੁੱਪਾਂ ਦੇ ਮੈਂਬਰਾਂ ਨਾਲ ਮਿਲਕੇ ਸਾਜਿਸ਼ ਘੜਨ ਦਾ ਦੋਸ਼ ਲਾਇਆ ਗਿਆ ਹੈ।


Share