ਅਮਰੀਕਾ ‘ਚ ਵਾਇਰਸ ਦੇ ਵਾਧੇ ਨਾਲ ਬੇਰੁਜ਼ਗਾਰੀ ਕਲੇਮ ਦਾਅਵਿਆਂ ਵਿੱਚ ਵੀ ਹੋਇਆ ਭਾਰੀ ਵਾਧਾ

208
Share

ਫਰਿਜ਼ਨੋ (ਕੈਲੀਫੋਰਨੀਆਂ), 10 ਦਸੰਬਰ, (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਦੇਸ਼ ਵਿੱਚ ਵਾਇਰਸ ਦੀ ਲਾਗ ਦੇ ਵਿੱਚ ਹੋ ਰਹੇ ਭਾਰੀ ਵਾਧੇ ਨਾਲ ਜਾਰੀ ਹੋ ਰਹੀਆਂ ਪਾਬੰਦੀਆਂ ਕਾਰਨ ਕਈ ਕਾਰੋਬਾਰ ਬੰਦ ਹੋ ਰਹੇ ਹਨ। ਇਸ ਸਥਿਤੀ ਦੇ ਪੈਦਾ ਹੋਣ ਕਾਰਨ ਹਜਾਰਾਂ ਲੋਕ ਬੇਰੁਜ਼ਗਾਰ ਹੋ ਗਏ ਹਨ।ਆਪਣੇ ਕੰਮਾਂ ਨੂੰ ਗਵਾ ਚੁੱਕੇ ਲੋਕਾਂ ਨੇ ਪਿਛਲੇ ਹਫਤੇ ਬੇਰੁਜ਼ਗਾਰੀ ਦੀ ਸਹਾਇਤਾ ਲਈ ਦਰਖਾਸਤ ਦੇਣ ਦੀ ਗਿਣਤੀ ਵਿੱਚ ਭਾਰੀ ਵਾਧਾ ਕੀਤਾ ਹੈ।ਅੰਕੜਿਆਂ ਅਨੁਸਾਰ ਇਸ ਹਫਤੇ ਸਹਾਇਤਾ ਰਾਸ਼ੀ ਦੀ ਬੇਨਤੀ ਕਰਨ ਵਾਲੇ ਲੋਕਾਂ ਦੀ ਗਿਣਤੀ 853,000 ਹੋ ਗਈ ਹੈ। ਕਿਰਤ ਵਿਭਾਗ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਜ਼ੀਆਂ ਦੀ ਗਿਣਤੀ ਪਿਛਲੇ ਹਫ਼ਤੇ  ਦੀ 716,000 ਤੋਂ ਵੱਧ ਗਈ ਹੈ।  ਮਾਰਚ ਵਿੱਚ ਕੋਰੋਨਾਂ ਵਾਇਰਸ ਦੁਆਰਾ ਆਰਥਿਕਤਾ ਨੂੰ ਮੱਠਾ ਕਰਨ ਕਰਨ ਤੋਂ ਪਹਿਲਾਂ, ਹਫਤਾਵਾਰੀ ਬੇਰੁਜ਼ਗਾਰੀ ਦੇ ਦਾਅਵਿਆਂ ਦੀ ਗਿਣਤੀ ਸਿਰਫ 225,000 ਸੀ। ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਜ਼ਿਆਦਾਤਰ ਗਾਹਕਾਂ ਨੇ ਛੁੱਟੀਆਂ ਦੀ ਖਰੀਦਾਰੀ ਅਤੇ ਹੋਰ ਗਤੀਵਿਧੀਆਂ ‘ਤੇ ਇੰਨਾ ਖਰਚ ਨਹੀਂ ਕੀਤਾ ਜਦਕਿ ਨਵੰਬਰ ਵਿੱਚ, ਮਾਲਕਾਂ ਨੇ ਵੀ ਅਪ੍ਰੈਲ ਤੋਂ ਬਾਅਦ  ਬਹੁਤ ਘੱਟ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਾਲਾਂਕਿ ਕਈ ਰੈਸਟੋਰੈਂਟਾਂ, ਬਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੇ ਪਿਛਲੇ ਮਹੀਨੇ ਜ਼ਿੰਦਗੀ ਨੌਕਰੀਆਂ ਦੀ ਛਾਂਟੀ ਕੀਤੀ ਹੈ। ਇਸਦੇ ਨਾਲ ਹੀ ਅੰਕੜਿਆਂ ਅਨੁਸਾਰ ਸਰਕਾਰ ਦੁਆਰਾ ਦਿੱਤੀ ਗਈ ਬੇਰੁਜ਼ਗਾਰੀ ਸਹਾਇਤਾ ਪ੍ਰਾਪਤ ਕਰ ਰਹੇ ਲੋਕਾਂ ਦੀ ਕੁੱਲ ਸੰਖਿਆ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ 5.5 ਤੋਂ ਵਧ ਕੇ 5.8 ਮਿਲੀਅਨ ਹੋ ਗਈ ਹੈ।

Share