ਅਮਰੀਕਾ ’ਚ ਲੱਖਾਂ ਪਰਿਵਾਰਾਂ ਨੂੰ ਮਿਲ ਸਕਦੀ ਹੈ 50 ਡਾਲਰ ਪ੍ਰਤੀ ਮਹੀਨਾ ਇੰਟਰਨੈੱਟ ਸਬਸਿਡੀ

94
Share

ਫਰਿਜ਼ਨੋ, 27 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਲੱਖਾਂ ਘੱਟ ਆਮਦਨੀ ਵਾਲੇ ਪਰਿਵਾਰਾਂ ਅਤੇ ਪਿਛਲੇ ਸਾਲ ਨੌਕਰੀ ਵਿੱਚ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਆਪਣੇ ਇੰਟਰਨੈਟ ਬਿੱਲਾਂ ਦੀ ਅਦਾਇਗੀ ਕਰਨ ਵਿੱਚ ਮਦਦ ਕਰਨ ਲਈ ਜਲਦੀ ਹੀ 50 ਡਾਲਰ ਦੀ ਮਹੀਨਾਵਾਰ ਸਬਸਿਡੀ ਮਿਲ ਸਕਦੀ ਹੈ। ਇਸ ਸੰਬੰਧੀ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐਫ ਸੀ ਸੀ) ਨੇ ਵੀਰਵਾਰ ਨੂੰ ਮਹਾਂਮਾਰੀ ਦੇ ਦੌਰਾਨ ਵਧੇਰੇ ਘਰਾਂ ਨੂੰ ਇੰਟਰਨੈਟ ਦੀ ਵਰਤੋਂ ਕਰਨ ਵਿੱਚ ਸਹਾਇਤਾ ਲਈ ਸਹਾਇਤਾ ਪ੍ਰਦਾਨ ਕਰਨ ਲਈ 3.2 ਬਿਲੀਅਨ ਡਾਲਰ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਉਨ੍ਹਾਂ ਘਰਾਂ ਲਈ¿; ਹੋਵੇਗਾ ਜੋ ਪਹਿਲਾਂ ਹੀ ਬ੍ਰਾਡਬੈਂਡ ਸੇਵਾ ਦੁਆਰਾ ਪੇਸ਼ ਕੀਤੇ ਗਏ ਮਹਾਂਮਾਰੀ ਜਾਂ ਘੱਟ ਆਮਦਨੀ ਰਾਹਤ ਪ੍ਰੋਗਰਾਮ ਵਿੱਚ ਸ਼ਾਮਿਲ ਹਨ। ਇਸਦੇ¿; ਨਾਲ ਹੀ ਘੱਟ ਆਮਦਨੀ ਵਾਲੇ ਲੋਕ ਜੋ ਕਿ ਐੱਫ ਸੀ ਸੀ ਦੇ ਲਾਈਫ ਲਾਈਨ ਪ੍ਰੋਗਰਾਮ ਅਧੀਨ ਹਨ, ਅਤੇ ਉਹ ਘਰ ਜਿਨ੍ਹਾਂ ਦੇ ਬੱਚੇ ਮੁਫਤ ਜਾਂ ਘੱਟ ਰੇਟ ਤੇ ਸਕੂਲੀ ਖਾਣਾ ਪ੍ਰਾਪਤ ਕਰਦੇ ਹਨ, ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ। ਐਫ ਸੀ ਸੀ ਦੀ ਕਾਰਜਕਾਰੀ ਚੇਅਰਮੈਨ ਜੇਸਿਕਾ ਰੋਜ਼ਨਵਰਸੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਅਗਲੇ 60 ਦਿਨਾਂ ਵਿੱਚ ਯੋਗ ਘਰਾਂ ਲਈ ਖੁੱਲ੍ਹ ਜਾਵੇਗਾ।ਐੱਫ ਸੀ ਸੀ ਦੇ ਰੋਜ਼ਨਵਰਸੈਲ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਵੀ ਹੈ ਜਿਨ੍ਹਾਂ ਨੂੰ ਵਾਈ ਫਾਈ ਸਿਗਨਲ ਲਈ ਪਾਰਕਾਂ ਜਾਂ ਪਬਲਿਕ ਲਾਇਬ੍ਰੇਰੀ ਦੇ ਬਾਹਰ ਬੈਠਣਾ ਪੈਂਦਾ ਹੈ, ਕਿਉਂਕਿ ਮਹਾਂਮਾਰੀ ਦੇ ਪ੍ਰਭਾਵ ਕਾਰਨ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਐੱਫ ਸੀ ਸੀ ਦੇ ਇਸ ਪ੍ਰੋਗਰਾਮ ਵਿੱਚ ਯੋਗ ਘਰਾਂ ਲਈ ਇੱਕ ਕੰਪਿਊਟਰ ਜਾਂ ਟੈਬਲੇਟ ’ਤੇ ਵੀ ਇਕ ਵਾਰ ਲਈ 100 ਡਾਲਰ ਦੀ ਛੂਟ¿; ਸ਼ਾਮਿਲ ਹੋਵੇਗੀ ਅਤੇ ਕਿਸੇ ਕਬੀਲੇ ਵਿੱਚ ਰਹਿਣ ਵਾਲਿਆਂ ਲਈ ਇੰਟਰਨੈੱਟ ਸੇਵਾ ਦੀ ਛੂਟ ਇੱਕ ਮਹੀਨੇ ਵਿਚ 75 ਡਾਲਰ ਦੇ ਹਿਸਾਬ ਨਾਲ ਹੋਵੇਗੀ।

Share