PUNJABMAILUSA.COM

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

 Breaking News

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ
June 19
10:13 2019

ਘੱਟੋ-ਘੱਟ 6,30,00 ਭਾਰਤੀ ਅਜਿਹੇ, ਜਿਨ੍ਹਾਂ ਦਾ ਦਸਤਾਵੇਜ਼ਾਂ ‘ਚ ਰਿਕਾਰਡ ਨਹੀਂ
ਵਾਸ਼ਿੰਗਟਨ, 19 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਸਾਲ 2010-17 ਦੌਰਾਨ 38 ਫੀਸਦੀ ਤੱਕ ਵਧੀ ਹੈ। ਦੱਖਣੀ ਏਸ਼ੀਆਈ ਪੈਰੋਕਾਰ ਸਮੂਹ ਸਾਊਥ ਏਸ਼ੀਅਨ ਅਮੇਰਿਕਨਜ਼ ਲੀਡਿੰਗ ਟੁਗੇਦਰ (ਸਾਲਟ) ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਘੱਟੋ-ਘੱਟ 6,30,00 ਭਾਰਤੀ ਅਜਿਹੇ ਹਨ, ਜਿਨ੍ਹਾਂ ਦਾ ਦਸਤਾਵੇਜ਼ਾਂ ਵਿਚ ਰਿਕਾਰਡ ਨਹੀਂ ਹੈ। ਇਹ 2010 ਦੇ ਬਾਅਦ 72 ਫੀਸਦੀ ਵਾਧਾ ਹੈ।
ਉਸ ਨੇ ਕਿਹਾ ਕਿ ਗੈਰ ਕਾਨੂੰਨੀ ਭਾਰਤੀ-ਅਮਰੀਕੀ ਲੋਕਾਂ ‘ਚ ਵਾਧਾ ਵੀਜ਼ਾ ਮਿਆਦ ਦੇ ਬਾਅਦ ਵੀ ਇੱਥੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਕਾਰਨ ਹੋ ਸਕਦਾ ਹੈ। ਉਸ ਨੇ ਕਿਹਾ ਕਿ ਸਾਲ 2016 ‘ਚ ਕਰੀਬ 2,50,000 ਭਾਰਤੀ ਆਪਣੀ ਵੀਜ਼ਾ ਮਿਆਦ ਖਤਮ ਹੋਣ ਦੇ ਬਾਅਦ ਵੀ ਇੱਥੇ ਰੁਕੇ ਹੋਏ ਸਨ। ਸਾਧਾਰਨ ਤੌਰ ‘ਤੇ ਦੱਖਣੀ ਏਸ਼ੀਆਈ ਮੂਲ ਦੇ ਅਮਰੀਕੀ ਵਸਨੀਕਾਂ ਦੀ ਆਬਾਦੀ 40 ਫੀਸਦੀ ਤੱਕ ਵਧੀ ਹੈ। ਸਹੀ ਅਰਥਾਂ ‘ਚ ਇਹ 2010 ‘ਚ 35 ਲੱਖ ਤੋਂ ਵੱਧ ਕੇ ਸਾਲ 2017 ‘ਚ 54 ਲੱਖ ਤੱਕ ਹੋ ਗਈ।
ਸਾਲ 2010 ਦੇ ਬਾਅਦ ਤੋਂ ਨੇਪਾਲੀ ਭਾਈਚਾਰੇ ‘ਚ 206.6 ਫੀਸਦੀ, ਭਾਰਤੀ ਭਾਈਚਾਰੇ ‘ਚ 38 ਫੀਸਦੀ, ਭੂਟਾਨੀ ਨਾਗਰਿਕਾਂ ‘ਚ 38 ਫੀਸਦੀ, ਪਾਕਿਸਤਾਨੀਆਂ ‘ਚ 33 ਫੀਸਦੀ, ਬੰਗਲਾਦੇਸ਼ੀ ਨਾਗਰਿਕਾਂ ‘ਚ 26 ਫੀਸਦੀ ਅਤੇ ਸ਼੍ਰੀਲੰਕਾਈ ਆਬਾਦੀ ‘ਚ 15 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਏਸ਼ੀਆਈ ਅਮਰੀਕੀ ਨਾਗਰਿਕਾਂ ਦੀ ਆਮਦਨ ਵਿਚ ਅਸਮਾਨਤਾ ਸਭ ਤੋਂ ਵੱਧ ਹੈ। ਅਮਰੀਕਾ ‘ਚ ਰਹਿ ਰਹੇ ਤਕਰੀਬਨ 50 ਲੱਖ ਦੱਖਣੀ ਏਸ਼ੀਆਈ ਨਾਗਰਿਕਾਂ ਵਿਚ ਕਰੀਬ ਇਕ ਫੀਸਦੀ ਗਰੀਬੀ ਵਿਚ ਰਹਿ ਰਹੇ ਹਨ।
ਵਰਤਮਾਨ ਆਬਾਦੀ ਸਰਵੇ ਮੁਤਾਬਕ 2016 ਦੀਆਂ ਅਮਰੀਕੀ ਚੋਣਾਂ ‘ਚ ਏਸ਼ੀਆਈ ਦੇਸ਼ਾਂ ਦੇ 49.9 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ ਸੀ। ਸਾਲ 2001 ‘ਚ ਜਿੱਥੇ ਦੱਖਣੀ ਏਸ਼ੀਆਈ ਮੂਲ ਦੇ ਵੋਟਰਾਂ ਦੀ ਗਿਣਤੀ 20 ਲੱਖ ਸੀ, ਉੱਥੇ 2018 ‘ਚ ਵੱਧ ਕੇ 50 ਲੱਖ ਤੱਕ ਪਹੁੰਚ ਗਈ। ਇਨ੍ਹਾਂ ਵਿਚ 15 ਲੱਖ ਭਾਰਤੀ ਹਨ। ਪਾਕਿਸਤਾਨੀ ਮੂਲ ਦੇ ਵੋਟਰਾਂ ਦੀ ਗਿਣਤੀ 2,22,252 ਹੈ, ਜਦਕਿ ਬੰਗਲਾਦੇਸ਼ੀ 69,825 ਹਨ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article