PUNJABMAILUSA.COM

ਅਮਰੀਕਾ ‘ਚ ਭਾਰਤੀ ਬੱਚੀ ਸ਼ੇਰਿਨ ਦੀ ਮੌਤ ‘ਤੇ ਮਾਤਮ ਮਨਾ ਰਹੇ ਨੇ ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਲੋਕ

 Breaking News

ਅਮਰੀਕਾ ‘ਚ ਭਾਰਤੀ ਬੱਚੀ ਸ਼ੇਰਿਨ ਦੀ ਮੌਤ ‘ਤੇ ਮਾਤਮ ਮਨਾ ਰਹੇ ਨੇ ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਲੋਕ

ਅਮਰੀਕਾ ‘ਚ ਭਾਰਤੀ ਬੱਚੀ ਸ਼ੇਰਿਨ ਦੀ ਮੌਤ ‘ਤੇ ਮਾਤਮ ਮਨਾ ਰਹੇ ਨੇ ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਲੋਕ
October 29
14:28 2017

ਹਿਊਸਟਨ, 29 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਰਿਚਰਡਸਨ ਸਥਿਤ ਆਪਣੇ ਪਰਿਵਾਰਕ ਮੈਂਬਰਾਂ ਦੇ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਮ੍ਰਿਤ ਪਾਈ ਗਈ ਭਾਰਤੀ ਮੂਲ ਦੀ ਤਿੰਨ ਸਾਲ ਦੀ ਛੋਟੀ ਬੱਚੀ ਦੀ ਲਾਸ਼ ਡਲਾਸ ਕਾਉਂਟੀ ਮੈਡੀਕਲ ਜਾਂਚਕਰਤਾ ਨੇ ਸੌਂਪ ਦਿੱਤੀ ਹੈ। ਫਿਲਹਾਲ ਦਫਤਰ ਨੇ ਇਹ ਦੱਸਣ ਤੋਂ ਮਨਾਂ ਕਰ ਦਿੱਤਾ ਕਿ ਲਾਸ਼ ਕਿਸ ਨੂੰ ਸੌਂਪੀ ਗਈ ਹੈ। ਉਥੇ ਹੀ ਰਿਚਰਡਸਨ ਦੇ ਲੋਕ ਇਸ ਘਟਨਾ ‘ਤੇ ਸ਼ੋਕ ਮਨਾਉਣ ਦੇ ਨਾਲ ਹੀ ਬੱਚੀ ਦਾ ਅੰਤਿਮ ਸੰਸਕਾਰ ਖੁਦ ਕਰਨ ਦੀ ਮੰਗ ਕਰ ਰਹੇ ਹਨ। ਰਿਚਰਡਸਨ ਵਾਸੀ 23 ਸਾਲ ਦੀ ਉਮਰ ‘ਚ ਸਿੱਦੀਕੀ ਨੇ ਇਕ ਆਨਲਾਈਨ ਪਟੀਸ਼ਨ ਜਾਰੀ ਕੀਤੀ ਸੀ। ਸਿੱਦੀਕੀ ਨੇ ਕਿਹਾ ਕਿ ਉਸ ਦਾ ਮੈਥਿਊਜ਼ ਦੇ ਪਰਿਵਾਰ ਨਾਲ ਕੋਈ ਵਾਸਤਾ ਨਹੀਂ ਹੈ ਪਰ ਉਨ੍ਹਾਂ ਨੇ ਅਧਿਕਾਰੀਆਂ ਨੂੰ ਬੱਚੀ ਦੀ ਲਾਸ਼ ਭਾਈਚਾਰੇ ਨੂੰ ਸੌਂਪਣ ਦਾ ਅਤੇ ਉਸ ਦੇ ਅੰਤਿਮ ਸੰਸਕਾਰ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਪਟੀਸ਼ਨ ‘ਤੇ ਸ਼ਨੀਵਾਰ ਤੱਕ ਪੰਜ ਹਜ਼ਾਰ ਲੋਕਾਂ ਨੇ ਹਸਤਾਖਰ ਕੀਤੇ ਸਨ। ਬੱਚੀ ਡਲਾਸ ਸਥਿਤ ਆਪਣੇ ਘਰ ਤੋਂ 7 ਅਕਤੂਬਰ ਤੋਂ ਲਾਪਤਾ ਹੋ ਗਈ ਸੀ ਅਤੇ 22 ਅਕਤੂਬਰ ਨੂੰ ਉਸ ਦੀ ਲਾਸ਼ ਘਰ ਨੇੜਿਓਂ ਇਕ ਨਾਲੇ ‘ਚੋਂ ਬਰਾਮਦ ਹੋਈ ਸੀ।
ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਲੋਕ ਬੱਚੀ ਦੀ ਮੌਤ ਦਾ ਮਾਤਮ ਮਨਾ ਰਹੇ ਹਨ। ਦੁੱਧ ਨਾ ਪੀਣ ਕਾਰਨ ਉਸ ਨੂੰ ਜਿਸ ਦਰੱਖਤ ਹੇਠਾਂ ਖੜੇ ਹੋਣ ਦੀ ਸਜ਼ਾ ਦਿੱਤੀ ਗਈ ਸੀ ਅਤੇ ਜਿਸ ਨਾਲੇ ਤੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਦੋਹਾਂ ਹੀ ਥਾਵਾਂ ‘ਤੇ ਬੱਚੀ ਦੀ ਯਾਦ ‘ਚ ਲੋਕ ਖਿਡੌਣੇ ਅਤੇ ਫੁੱਲ ਰੱਖ ਰਹੇ ਹਨ ਨਾਲ ਹੀ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਹਨ। ਤੇਜ਼ ਹਵਾ ਅਤੇ ਓਲੇ ਡਿੱਗਣ ਕਾਰਨ ਦੋਹਾਂ ਥਾਵਾਂ ਨੂੰ ਢੱਕ ਦਿੱਤਾ ਗਿਆ ਹੈ। ਬੱਚੀ ਦੇ ਅੰਤਿਮ ਸੰਸਕਾਰ ਦੀ ਮੰਗ ਵਾਲੀ ਪਟੀਸ਼ਨ ‘ਤੇ ਹਸਤਾਖਰ ਕਰਨ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ‘ਚ ਲਾਸ਼ ਨੂੰ ਅਮਰੀਕਾ ‘ਚ ਹੀ ਰੱਖਣ ਦੀ ਮੰਗ ‘ਤੇ ਹਸਤਾਖਰ ਕੀਤੇ ਹਨ। ਉਥੇ ਹੀ ਇਥੇ ਇਹ ਅਫਵਾਹ ਵੀ ਫੈਲ ਗਈ ਕਿ ਸ਼ੇਰਿਨ ਦੀ ਲਾਸ਼ ਭਾਰਤ ਭੇਜੀ ਜਾਵੇਗੀ। ਹਿਊਸਟਨ ‘ਚ ਭਾਰਤ ਦੇ ਡਿਪਲੋਮੈਟ ਅਨੁਪਮ ਰਾਏ ਇਸ ਮਾਮਲੇ ‘ਤੇ ਪਹਿਲੇ ਹੀ ਦਿਨ ਤੋਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ। ਅਸਥੀਆਂ ਨੂੰ ਹਿੰਦੁਸਤਾਨ ਲਿਜਾਣ ਲਈ ਸਫਾਰਤਖਾਨੇ ਤੋਂ ਇਜਾਜ਼ਤ ਪੱਤਰ ਲੈਣਾ ਹੁੰਦਾ ਹੈ। ਸ਼ੇਰਿਨ ਦੀ ਲਾਸ਼ ਦਾ ਪੋਸਟਮਾਰਟਮ ਡਲਾਸ ਕਾਉਂਟੀ ਮੈਡੀਕਲ ਜਾਂਚ ਦਫਤਰ ‘ਚ ਹੋਇਆ ਹੈ। ਉਥੋਂ ਦੇ ਮੁੱਖ ਜਾਂਚ ਅਧਿਕਾਰੀ ਸਟੀਵਨ ਕਟਜ਼ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਉਸ ਦੇਸ਼ ਵਾਪਸ ਨਹੀਂ ਭੇਜਿਆ ਜਾਵੇਗਾ ਜਿੱਥੋਂ ਉਸ ਨੂੰ ਗੋਦ ਲਿਆ ਗਿਆ ਸੀ, ਜਦੋਂ ਤੱਕ ਕਿ ਉਸ ਦੇ ਪਰਿਵਾਰਕ ਮੈਂਬਰ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈ ਲੈਂਦੇ। ਉਨ੍ਹਾਂ ਨੇ ਕਿਹਾ ਕਿ ਇਹ ਸਫਾਰਤਖਾਨੇ ਨੇ ਨਹੀਂ ਕਰਨਾ ਹੈ। ਇਹ ਪਰਿਵਾਰਕ ਮੈਂਬਰਾਂ ਦੀ ਅਪੀਲ ‘ਤੇ ਕੀਤਾ ਜਾਂਦਾ ਹੈ। ਇਸ ਮਾਮਲੇ ‘ਚ ਬੱਚੀ ਦੀ ਮਾਂ ‘ਤੇ ਕੋਈ ਇਲਜ਼ਾਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲੇ ‘ਚ ਸ਼ੇਰਿਨ ਦੀ ਮਾਂ ਬੱਚੀ ਦੇ ਅੰਤਿਮ ਸੰਸਕਾਰ ਦੀ ਵਿਵਸਥਾ ਕਰ ਸਕਦੀ ਹੈ ਕਿਉਂਕਿ ਉਸ ਦੇ ਪਿਤਾ ਜੇਲ ‘ਚ ਹਨ ਅਤੇ ਉਹ ਵਿਵਸਥਾ ਨਹੀਂ ਕਰ ਸਕਦੇ। ਅਚਾਨਕ ਲਾਪਤਾ ਹੋਣ ਅਤੇ ਫਿਰ ਲਾਸ਼ ਬਰਾਮਦ ਹੋਣ ਤੋਂ ਬਾਅਦ ਤੋਂ ਬੱਚੀ ਕੌਮਾਂਤਰੀ ਚਰਚਾ ਦਾ ਕੇਂਦਰ ਬਣ ਗਈ ਸੀ ਅਤੇ ਗੋਦ ਲੈਣ ਦੀ ਕਾਰਵਾਈ ‘ਤੇ ਹੀ ਸਵਾਲ ਉਠਣ ਲੱਗੇ ਸਨ। ਸ਼ੇਰਿਨ ਨੂੰ ਪਿਛਲੇ ਸਾਲ ਭਾਰਤੀ ਅਮਰੀਕੀ ਮੂਲ ਦੇ ਜੋੜੇ ਵੈਸਲੇ ਮੈਥਿਊਜ਼ ਅਤੇ ਸਿਨੀ ਮੈਥਿਊਜ਼ ਨੇ ਗੋਦ ਲਿਆ ਸੀ। ਵੈਸਲੇ ਨੂੰ ਬੱਚੀ ਦੀ ਮੌਤ ਦੇ ਕਾਰਨਾਂ ‘ਤੇ ਬਿਆਨ ਬਦਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਵੈਸਲੇ ਮੈਥਿਊਜ਼ ਨੇ ਪੁਲਿਸ ਨੂੰ ਪਹਿਲਾਂ ਦੱਸਿਆ ਸੀ ਕਿ ਉਸ ਨੇ ਬੱਚੀ ਨੂੰ 7 ਅਕਤੂਬਰ ਨੂੰ ਦੇਰ ਰਾਤ ਤਿੰਨ ਵਜੇ ਘਰ ਦੇ ਬਾਹਰ ਇਕ ਦਰੱਖਤ ਨੇੜੇ ਖੜੀ ਹੋਣ ਦੀ ਸਜ਼ਾ ਦਿੱਤੀ ਸੀ ਕਿਉਂਕਿ ਉਹ ਦੁੱਧ ਨਹੀਂ ਪੀ ਰਹੀ ਸੀ। ਇਸ ਤੋਂ ਬਾਅਦ ਸ਼ੇਰਿਨ ਲਾਪਤਾ ਹੋ ਗਈ ਸੀ। ਬਾਅਦ ‘ਚ ਉਸ ਦਾ ਲੀਸ਼ ਮਿਲਣ ਜਾਣ ਤੋਂ ਬਾਅਦ ਵੈਸਲੇ ਨੇ ਆਪਣਾ ਬਿਆਨ ਬਦਲਦੇ ਹੋਏ ਕਿਹਾ ਕਿ ਉਹ ਬੱਚੀ ਨੂੰ ਦੁੱਧ ਪਿਆ ਰਿਹਾ ਸੀ ਅਤੇ ਇਸ ਦੌਰਾਨ ਗਲੇ ‘ਚ ਦੁੱਧ ਅਟਕਣ ਕਾਰਨ ਸ਼ੇਰਿਨ ਦਾ ਦਮ ਘੁਟ ਗਿਆ। ਪੁਲਿਸ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸ਼ੇਰਿਨ ਦੀ ਮੌਤ ਕਿਵੇਂ ਹੋਈ ਅਤੇ ਲਾਸ਼ ਕਿੰਨੇ ਦਿਨ ਤੱਕ ਨਾਲੇ ‘ਚ ਰਹੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article