ਅਮਰੀਕਾ ’ਚ ਭਗੌੜੇ ਨੀਰਵ ਮੋਦੀ ਦੇ ਭਰਾ ’ਤੇ ਧੋਖਾਧੜੀ ਦਾ ਕੇਸ ਹੋਇਆ ਦਰਜ

83
Share

ਨਿਊਯਾਰਕ, 20 ਦਸੰਬਰ (ਪੰਜਾਬ ਮੇਲ)- ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਭਰਾ ਨੇਹਲ ਮੋਦੀ ’ਤੇ ਅਮਰੀਕਾ ਦੇ ਨਿਊਯਾਰਕ ’ਚ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਨੇਹਲ ਮੋਦੀ ’ਤੇ ਮੈਨਹੱਟਨ ਸਥਿਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਹੀਰਾ ਕੰਪਨੀਆਂ ਵਿੱਚੋਂ ਇੱਕ ਕੰਪਨੀ ਦੇ ਨਾਲ 2.6 ਮਿਲੀਅਨ ਡਾਲਰ (ਲਗਭਗ 19 ਕਰੋੜ ਰੁਪਏ) ਦੀ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ।  ਮੈਨਹੱਟਨ ਡਿਸਟ੍ਰਿਕਟ ਅਟਾਰਨੀ ਸੀਵਾਈ ਵਿੱਚ ਵੇਂਸ ਜੂਨੀਅਰ ਨੇ ਕਿਹਾ ਕਿ 41 ਸਾਲਾ ਨੇਹਲ ਮੋਦੀ ’ਤੇ ਨਿਊਯਾਰਕ ਦੀ ਸੁਪਰੀਮ ਕੋਰਟ ’ਚ ‘ਫਸਟ ਡਿਗਰੀ ਵਿੱਚ ਵੱਡੀ ਚੋਰੀ’ ਦਾ ਦੋਸ਼ ਲੱਗਾ ਹੈ। ਵੇਂਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਨੇਹਲ ਮੋਦੀ ਨੂੰ ਨਿਊਯਾਰਕ ਦੀ ਸੁਪਰੀਮ ਕੋਰਟ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਮੈਨਹੱਟਨ ਦੇ ਪ੍ਰਸਿੱਧ ਹੀਰਾ ਉਦਯੋਗ ਵਿੱਚ ਧੋਖਾਧੜੀ ਅਤੇ ਖ਼ਪਤਕਾਰਾਂ ਨਾਲ ਠੱਗੀ ਕਦੇ ਬਰਦਾਸ਼ਤ ਨਹੀਂ ਕਰੇਗਾ।

ਅਦਾਲਤ ਵਿੱਚ ਦਾਖ਼ਲ ਅਤੇ ਅਦਾਲਤ ’ਚ ਰਿਕਾਰਡ ’ਤੇ ਦਿੱਤੇ ਗਏ ਬਿਆਨ ਮੁਤਾਬਕ ਨੇਹਲ ਟਾਈਟਨ ਹੋਲਡਿੰਗਸ ਦੇ ਸਾਬਕਾ ਮੈਂਬਰ ਨੇਹਲ ਮੋਦੀ ਨੇ ਮਾਰਚ ਤੋਂ ਅਗਸਤ 2015 ਦੇ ਵਿਚਕਾਰ ਇੱਕ ਕੰਪਨੀ ਨਾਲ ਮਿਲ ਕੇ ਫੇਕ ਪ੍ਰੈਜ਼ੈਂਟੇਸ਼ਨ ਕਰਨ ਲਈ ਲਗਭਗ 2.6 ਮਿਲੀਅਨ ਡਾਲਰ ਦੇ ਹੀਰੇ ਐਲਐਲਡੀ ਡਾਇਮੰਡਸ ਯੂਐਸਏ ਤੋਂ ਲਏ ਸਨ। ਬਿਆਨ ਵਿੱਚ ਕਿਹਾ ਗਿਆ ਕਿ ਹੀਰੇ ਦਾ ਵਪਾਰ ਕਰਨ ਵਾਲੇ ਪਰਿਵਾਰ ਤੋਂ ਆਉਣ ਵਾਲੇ ਨੇਹਲ ਦੀ ਸ਼ੁਰੂਆਤ ਵਿੱਚ ਉਦਯੋਗ ਸਹਿਯੋਗੀਆਂ ਦੇ ਮਾਧਿਅਮ ਨਾਲ ਐਲਐਲਡੀ ਡਾਇਮੰਡਸ ਦੇ ਪ੍ਰਧਾਨ ਨਾਲ ਜਾਣ-ਪਛਾਣ ਕਰਵਾਈ ਗਈ ਸੀ। ਮਾਰਚ 2015 ’ਚ, ਉਹ ਐਲਐਲਡੀ  ਕੰਪਨੀ ਕੋਲ ਗਿਆ ਅਤੇ ਕਿਹਾ ਕਿ ਉਹ ਕਾਸਟਕੋ ਹੋਲਸੇਲ ਕਾਰਪੋਰੇਸ਼ਨ ਨਾਲ ਸਾਂਝੇਦਾਰੀ ਕਰ ਰਿਹਾ ਹੈ। ਨੇਹਲ ਨੇ ਨਿਊਯਾਰਕ ਸਥਿਤ ਐਲਐਲਡੀ ਕੰਪਨੀ ਨੂੰ ਕਿਹਾ ਕਿ ਉਸ ਨੂੰ ਕੁਝ ਹੀਰੇ ਚਾਹੀਦੇ ਨੇ, ਜੋ ਉਹ ਕਾਸਟਕੋ ਨੂੰ ਵੇਚਣ ਲਈ ਦਿਖਾਏਗਾ। ਇਸ ’ਤੇ ਐਲਐਲਡੀ ਨੇ ਨੇਹਲ ਮੋਦੀ ਨੂੰ ਹੀਰੇ ਮੁਹੱਈਆ ਕਰਵਾ ਦਿੱਤੇ। ਇਸ ਤੋਂ ਬਾਅਦ ਉਸ ਨੇ ਐਲਐਲਡੀ ਨੂੰ ਦੱਸਿਆ ਕਿ ਕਾਸਟਕੋ ਹੀਰੇ ਖਰੀਦਣ ਲਈ ਤਿਆਰ ਹੋ ਗਿਆ ਹੈ। ਇਸ ’ਤੇ ਐਲਐਲਡੀ ਨੇ ਉਸ ਨੂੰ 90 ਦਿਨਾਂ ਦੇ ਅੰਦਰ ਪੂਰਨ ਭੁਗਤਾਨ ਦੇ ਨਾਲ ¬ਕ੍ਰੈਡਿਟ ’ਤੇ ਹੀਰੇ ਖਰੀਦਣ ਦੀ ਮਨਜ਼ੂਰੀ ਦਿੱਤੀ।


Share