ਅਮਰੀਕਾ ’ਚ ਫੈਡਐਕਸ ’ਚ ਹੋਈ ਗੋਲੀਬਾਰੀ ਦੀ ਘਟਨਾ ਦੀ ਸੰਸਦ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਮੰਗੀ ਜਾਂਚ

192
Share

ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸੰਸਦ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਨੇ ਅਮਰੀਕਾ ਦੇ ਇੰਡੀਆਨਾ ਰਾਜ ਵਿਚ ਫੈਡਐਕਸ ਕੰਪਨੀ ਵਿੱਚ ਗੋਲੀਬਾਰੀ ਦੀ ਘਟਨਾ ਦੀ ਨਸਲੀ ਨਫਰਤ ਨਾਲ ਪ੍ਰੇਰਿਤ ਅਪਰਾਧ ਵਜੋਂ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਹਮਲੇ ਵਿਚ ਚਾਰ ਸਿੱਖਾਂ ਦੀ ਮੌਤ ਹੋ ਗਈ ਸੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕਿ੍ਰਸ਼ਨਮੂਰਤੀ ਨੇ ਕਿਹਾ ਕਿ ਇੰਡੀਆਨਾਪੋਲਿਸ ਤੇ ਸਿੱਖ ਇਸ ਘਟਨਾ ਕਾਰਨ ਸ਼ੋਕ ’ਚ ਹਨ ਤੇ ਉਨ੍ਹਾਂ ਦਾ ਦੇਸ਼ ਇਸ ਘੜੀ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਜਾਂਚ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਇਹ ਪਤਾ ਲਾਉਣ ਕਿ ਇਹ ਘਟਨਾ ਨਸਲੀ ਹਿੰਸਾ ਨਾਲ ਪ੍ਰੇਰਿਤ ਸੀ ਕਿ ਨਹੀਂ ਜਾਂ ਇਹ ਬੰਦੂਕ ਹਿੰਸਾ ਦੀ ਹੀ ਘਟਨਾ ਹੈ, ਜਿਸ ਨਾਲ ਅਮਰੀਕਾ ਸ਼ੁਰੂ ਤੋਂ ਹੀ ਜੂਝ ਰਿਹਾ ਹੈ। ਇੰਡੀਆਨਾਪੋਲਿਸ ਦੇ 8 ਗੁਰਦੁਆਰਿਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹਾਲੇ ਹਮਲਾਵਰਾਂ ਦਾ ਮਕਸਦ ਨਹੀਂ ਜਾਣਦੇ।

Share