ਅਮਰੀਕਾ ‘ਚ ਦੁਬਾਰਾ ਗਿਣੀਆਂ ਜਾਣਗੀਆਂ ਵੋਟਾਂ!

75
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਜਾਰਜੀਆ ਰਾਜ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਏਗਾ। ਰਾਸ਼ਟਰਪਤੀ ਦੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਆਪਣੇ ਰਿਪਬਲਿਕਨ ਵਿਰੋਧੀ ਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨਾਲੋਂ 14,000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਟਰੰਪ ਨੇ ਇਸ ਚੋਣ ਵਿੱਚ ਹਾਰ ਨੂੰ ਸਵੀਕਾਰ ਨਹੀਂ ਕੀਤਾ ਹੈ, ਬਲਕਿ ਉਨ੍ਹਾਂ ‘ਤੇ ਧਾਂਦਲੀ ਤੇ ਜਾਅਲੀ ਵੋਟ ਪਾਉਣ ਦਾ ਦੋਸ਼ ਲਾਇਆ ਹੈ। ਜਾਰਜੀਆ ਦੇ ਅੰਤਰ-ਰਾਜ ਸਬੰਧ ਰਾਜ ਮੰਤਰੀ ਬ੍ਰੈਡ ਰੈਫਨਸਪਾਰਰ, ਜੋ ਕਿ ਖੁਦ ਰਿਪਬਲੀਕਨ ਹਨ, ਨੇ ਕਿਹਾ ਕਿ ਵੋਟ ਸੰਕੁਚਿਤ ਹੋਣ ਕਾਰਨ ਰਾਜ ਦੀਆਂ ਸਾਰੀਆਂ 159 ਕਾਊਂਟੀਆਂ ‘ਚ ਇੱਕ-ਇੱਕ ਕਰਕੇ ਵੋਟਾਂ ਗਿਣੀਆਂ ਜਾਣਗੀਆਂ।
ਅਟਲਾਂਟਾ ਵਿੱਚ ਪੱਤਰਕਾਰਾਂ ਨੂੰ ਬ੍ਰੈਡ ਨੇ ਕਿਹਾ, “ਇਹ ਅੰਤਰ ਇੰਨਾ ਛੋਟਾ ਸੀ ਕਿ ਇਹ ਜ਼ਰੂਰੀ ਸੀ ਕਿ ਹਰੇਕ ਕਾਊਂਟੀ ਵਿੱਚ ਵੋਟਾਂ ਦੀ ਗਿਣਤੀ ਹੱਥ ਨਾਲ ਕੀਤੀ ਜਾਵੇ।” ਉਨ੍ਹਾਂ ਕਿਹਾ ਕਿ ਵੋਟਾਂ ਮੁੜ ਗਿਣਨ ਦਾ ਫੈਸਲਾ ਕੌਮੀ ਪੱਧਰ ‘ਤੇ ਰਾਜ ਦੇ ਨਤੀਜਿਆਂ ਦੀ ਮਹੱਤਤਾ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਜੋ ਬਿਡੇਨ ਨੇ ਆਪਣੀ ਟ੍ਰਾਂਜ਼ਿਸ਼ਨ ਟੀਮ ‘ਚ 20 ਭਾਰਤੀ ਮੂਲ ਦੇ ਲੋਕਾਂ ਨੂੰ ਸ਼ਾਮਲ ਕੀਤਾ ਹੈ ਜਿਸ ‘ਚੋਂ 3 ਭਾਰਤੀ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਸਮੀਖਿਆ ਟੀਮ ਦਾ ਨੇਤਾ ਬਣਾਇਆ ਗਿਆ ਹੈ। ਬਿਡੇਨ ਦੀ ਟੀਮ ‘ਚ ਸ਼ਾਮਲ ਹੋਏ 20 ਭਾਰਤੀ ਅਮਰੀਕਾ ‘ਚ ਸੱਤਾ ਤਬਦੀਲੀ ‘ਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਣ ਜਾ ਰਹੇ ਹਨ। 


Share