ਅਮਰੀਕਾ ‘ਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਈ.ਬੀ-5 ਵੀਜ਼ਾ ਪ੍ਰੋਗਰਾਮ

ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਐੱਚ-1 ਬੀ ਵੀਜ਼ਾ ਦੇ ਲਗਾਤਾਰ ਸਖਤ ਹੁੰਦੇ ਹੋਏ ਨਿਯਮਾਂ ਵਿਚਾਲੇ ਇਕ ਨਵਾਂ ਵੀਜ਼ਾ ਪ੍ਰੋਗਰਾਮ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਵੀਜ਼ਾ ਪ੍ਰੋਗਰਾਮ ਦਾ ਨਾਂ ਈਬੀ-5 ਹੈ। ਅਕਤੂਬਰ 2016 ਤੋਂ 2017 ਤਕ 174 ਭਾਰਤੀਆਂ ਨੂੰ ਇਹ ਵੀਜ਼ਾ ਜਾਰੀ ਕੀਤਾ ਗਿਆ ਹੈ। ਇਸ ਸਾਲ ਵੀ 149 ਵੀਜ਼ਾ ਜਾਰੀ ਕੀਤੇ ਜਾ ਚੁੱਕੇ ਹਨ। ਈਬੀ-5 ਵੀਜ਼ਾ ਪ੍ਰੋਗਰਾਮ ਨਾਲ ਯੂ.ਐੱਸ. ‘ਚ ਕਾਨੂੰਨੀ ਰੂਪ ਨਾਲ ਸਥਾਈ ਨਿਵਾਸ ਪਾਇਆ ਜਾ ਸਕਦਾ ਹੈ। ਹਾਲਾਂਕਿ ਇਸ ‘ਚ ਨਾਗਰਿਕਤਾ ਨਹੀਂ ਮਿਲੇਗੀ। ਅਮਰੀਕਾ ਦੇ ਈਬੀ-5 ਵੀਜ਼ਾ ਲਈ 5 ਲੱਖ ਡਾਲਰ ਦਾ ਨਿਵੇਸ਼ ਕਰਨਾ ਹੁੰਦਾ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ। ਈਬੀ-5 ਬ੍ਰਿਕਸ ਦੇ ਸੀ.ਈ.ਓ. ਵਿਵੇਕ ਟੰਡਨ ਨੇ ਕਿਹਾ ਕਿ ਈਬੀ-5 ਵੀਜ਼ਾ ਪ੍ਰੋਗਰਾਮ ਪਿਛਲੇ 30 ਸਾਲ ਤੋਂ ਚੱਲ ਰਿਹਾ ਹੈ। 2015 ‘ਚ ਇਸ ਦੀ ਨਿਵੇਸ਼ ਰਾਸ਼ੀ ਨੂੰ ਵਧਾਉਣ ਦੇ ਪ੍ਰਸਤਾਅ ਆਏ ਹਨ। ਪਰ ਇਸ ਦਾ ਅਸਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ‘ਤੇ ਪੈ ਸਕਦਾ ਸੀ। ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਲਈ ਅਜਿਹੀ ਯੋਜਨਾ ਬਣਾ ਰਿਹਾ ਸੀ ਜਿਸ ‘ਚ ਉੱਥੇ ਮੌਜੂਦ 80 ਫੀਸਦੀ ਭਾਰਤੀ ਔਰਤਾਂ ਬੇਰੁਜ਼ਗਾਰ ਹੋ ਜਾਣਗੀਆਂ। ਇਸ ਫੈਸਲੇ ਤੋਂ ਬਾਅਦ 70 ਹਜ਼ਾਰ ਭਾਰਤੀਆਂ ਦੀ ਨੌਕਰੀ ‘ਤੇ ਤਲਵਾਰ ਲਟਕ ਰਹੀ ਹੈ ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ। ਇਕ ਅਮਰੀਕੀ ਸੰਸਦ ਮੁਤਾਬਕ ਪ੍ਰਸ਼ਾਸਨ ਐੱਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਨੂੰ ਕਾਨੂੰਨੀ ਰੂਪ ਨਾਲ ਮਿਲ ਰਹੇ ਵਰਕ ਪਰਮਿਟ ਨੂੰ ਖਤਮ ਕਰ ਰਿਹਾ ਹੈ। ਜਿਸ ਨਾਲ 70 ਹਜ਼ਾਰ ਐੱਚ-4 ਵੀਜ਼ਾ ਧਾਰਕਾਂ ‘ਤੇ ਅਸਰ ਪਵੇਗਾ। ਜਿਸ ‘ਚ 90 ਫੀਸਦੀ ਭਾਰਤੀ ਹਨ।