ਅਮਰੀਕਾ ‘ਚ ਤਲਾਬ ਵਿਚ ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

210
Symbolic Image
Share

ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ) ਅਮਰੀਕਾ ਦੇ ਪੈਨਸਿਲਵੇਨੀਆ ਅਤੇ ਨਿਊਯਾਰਕ ਖੇਤਰ ਦੇ ਨੇੜੇ ਇਕ ਤਲਾਬ ਵਿਚ ਡੁੱਬਣ ਨਾਲ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਵਿਦਿਆਰਥੀ ਦੀ ਪਛਾਣ ਅਰਪਿਤ ਗੋਇਲ (24) ਦੇ ਰੂਪ ਵਿਚ ਕੀਤੀ ਗਈ ਹੈ ਅਤੇ ਇਹ ਬਫੇਲੋ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਵਾਰੇਨ ਕਾਊਂਟੀ ‘ਚ ਸਥਿਤ ਅਲੇਘੇਨਾ ਤਲਾਬ ‘ਚ ਡੁੱਬਣ ਨਾਲ ਗੋਇਲ ਦੀ ਮੌਤ ਹੋ ਗਈ। ਗੋਇਲ ਨੂੰ ਘਟਨਾਸਥਲ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਖਬਰ ਦੇ ਮੁਤਾਬਕ ਵਾਰੇਨ ਕਾਊਂਟੀ ਦੇ ਮੁੱਖ ਉਪ ਕੋਰੋਨਰ (ਮੌਤ ਦੇ ਕਾਰਨ ਦੀ ਜਾਂਚ ਕਰਨ ਵਾਲੇ ਅਧਿਕਾਰੀ) ਟੋਨੀ ਚੀਮੇਂਟੀ ਨੇ ਕਿਹਾ ਕਿ ਗੋਇਲ ਆਪਣੇ ਦੋਸਤਾਂ ਦੇ ਨਾਲ ਕਾਊਂਟੀ ਆਇਆ ਸੀ ਅਤੇ ਕਿਨਜੂਆ ਤੱਟ ‘ਤੇ ਉਹ ਅਤੇ ਉਸ ਦੇ ਸਾਥੀ ਤਲਾਬ ਵਿਚ ਤੈਰ ਰਹੇ ਸਨ। ਚੀਮੇਂਟੀ ਨੇ ਕਿਹਾ ਕਿ ਗੋਇਲ ਦੀ ਮੌਤ ਇਕ ਹਾਦਸਾ ਸੀ।


Share