PUNJABMAILUSA.COM

ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ

 Breaking News

ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ

ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ
November 06
10:30 2019

ਟਰੱਕਿੰਗ ਕਾਰੋਬਾਰ ‘ਚ ਸਰਗਰਮ ਪੰਜਾਬੀ ਦੀਵਾਲੀਏ ਹੋਣ ਦੀ ਕਗਾਰ ‘ਤੇ ਪੁੱਜੇ
ਲਾਸ ਏਂਜਲਸ, 6 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਵੀ ਮੰਦੀ ਦੀ ਚਪੇਟ ‘ਚ ਆ ਗਿਆ ਹੈ। 800 ਅਰਬ ਡਾਲਰ ਦਾ ਟਰੱਕਿੰਗ ਕਾਰੋਬਾਰ ਲਗਾਤਾਰ ਮੰਦੀ ਦੀ ਸ਼ਿਕਾਰ ਹੋ ਰਿਹਾ ਹੈ। 2019 ਦੀ ਪਹਿਲੇ 6 ਮਹੀਨਿਆਂ ਦੌਰਾਨ 640 ਟਰੱਕਿੰਗ ਕੰਪਨੀਆਂ ਦੀਵਾਲੀਆ ਹੋ ਗਈਆਂ ਅਤੇ ਅਗਲੇ 6 ਮਹੀਨੇ ਖਤਮ ਹੋਣ ਤੱਕ ਇਹ ਅੰਕੜਾ ਇਕ ਹਜ਼ਾਰ ਟੱਪਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿਚ ਸਰਗਰਮ ਪੰਜਾਬੀ ਦੀਵਾਲੀਆ ਹੋਣ ਦੀ ਕਗਾਰ ‘ਤੇ ਪੁੱਜ ਗਏ ਹਨ, ਜਦਕਿ ਸੈਂਕੜੇ ਪੰਜਾਬੀ ਟਰੱਕ ਡਰਾਈਵਰ ਨੌਕਰੀ ਤੋਂ ਹੱਥ ਧੋ ਚੁੱਕੇ ਹਨ। ਇਕੱਲੇ ਸਤੰਬਰ ਮਹੀਨੇ ਦੌਰਾਨ 4200 ਟਰੱਕ ਡਰਾਈਵਰਾਂ ਨੂੰ ਨੌਕਰੀ ਗਵਾਉਣੀ ਪਈ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ।
ਅਮਰੀਕਾ ਵਿਚ ਟਰਾਂਸਪੋਰਟ ਕਾਰੋਬਾਰ ਕਰ ਰਹੇ ਪੰਜਾਬੀਆਂ ਨੇ ਦੱਸਿਆ ਕਿ ਪਿਛਲੇ 20 ਸਾਲ ਵਿਚ ਐਨਾ ਮਾੜਾ ਹਾਲ ਕਦੇ ਨਹੀਂ ਹੋਇਆ ਅਤੇ ਹਾਲਾਤ ਇਸੇ ਤਰ੍ਹਾਂ ਬਦਤਰ ਹੁੰਦੇ ਗਏ, ਤਾਂ ਹਜ਼ਾਰਾਂ ਪੰਜਾਬੀ ਕਾਰੋਬਾਰ ਛੱਡਣ ਲਈ ਮਜਬੁਰ ਹੋ ਜਾਣਗੇ। ਮੰਦੀ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਟਰਾਂਸਪੋਰਟਰਾਂ ‘ਤੇ ਪੈ ਰਿਹਾ ਹੈ, ਜਿਨ੍ਹਾਂ ਲਈ ਬੈਂਕ ਦੀਆਂ ਕਿਸ਼ਤਾਂ ਮੋੜਨੀਆਂ ਔਖੀਆਂ ਹੋ ਗਈਆਂ ਹਨ। ਮਾਲ ਢੋਆ-ਢੁਆਈ ਦਾ ਭਾੜਾ ਪਹਿਲਾਂ ਦੇ ਮੁਕਾਬਲੇ ਅੱਧਾ ਰਹਿ ਗਿਆ, ਜਦਕਿ ਖਰਚੇ ਜਿਉਂ ਦੇ ਤਿਉਂ ਕਾਇਮ ਹਨ। ਸਿਆਟਲ ਵਿਖੇ ਆਰ.ਟੀ.ਸੀ. ਟਰਾਂਸਪੋਰਟ ਦੇ ਮਾਲਕ ਖੁਸ਼ਵੰਤ ਸਿੰਘ ਮੁਤਾਬਕ ਪਹਿਲਾਂ ਜਿਹੜਾ ਲੋਡ 4200 ਡਾਲਰ ਵਿਚ ਬੁੱਕ ਹੁੰਦਾ ਸੀ। ਹੁਣ 2200 ਡਾਲਰ ਵਿਚ ਬੁੱਕ ਕਰਨ ਲਈ ਮਜਬੂਰ ਹੋ ਗਏ ਹਨ। ਦੂਜੇ ਪਾਸੇ ਫਾਇਨੈਂਸ਼ੀਅਲ ਖੇਤਰ ਦੀ ਕੰਪਨੀ ‘ਊੜਾ’ ਦੇ ਮਾਲਕ ਨੇ ਦੱਸਿਆ ਕਿ ਟਰਾਂਸਪੋਰਟਰ ਆਪਣੇ ਟਰੱਕ, ਬੈਂਕਾਂ ਕੋਲ ਸਰੰਡਰ ਕਰ ਰਹੇ ਹਨ ਅਤੇ ਨਵੇਂ ਸਿਰੇ ਤੋਂ ਸੈਟਲਮੈਂਟ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਵੀ ਵੱਡੀ ਗਿਣਤੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਟਰੱਕਿੰਗ ਖੇਤਰ ਵਿਚ ਕਾਫੀ ਮੁਨਾਫਾ ਹੋ ਰਿਹਾ ਸੀ, ਜਿਸ ਨੂੰ ਵੇਖਦਿਆਂ ਪੰਜਾਬੀਆਂ ਨੇ ਭਾਰੀ ਕਰਜ਼ੇ ਲੈ ਕੇ ਟਰੱਕ ਖਰੀਦ ਲਏ ਪਰ ਹੁਣ ਮੰਦੀ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ। ਦੱਸ ਦੇਈਏ ਕਿ 400 ਟਰੱੈਕ ਡਰਾਈਵਰਾਂ ਵਾਲੀ ਕੰਪਨੀ ਕੋਲਡ ਕੈਰੀਅਰਜ਼ ਨੇ ਸਤੰਬਰ ਦੇ ਅਖੀਰ ਵਿਚ ਬੈਕਰਪਸੀ ਦੀ ਅਰਜ਼ੀ ਦਾਇਰ ਕਰ ਦਿੱਤੀ ਅਤੇ ਅਜਿਹੀਆਂ ਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਟਰਾਂਸਪੋਰਟ ਕਾਰੋਬਾਰ ਤੋਂ ਤੌਬਾ ਕਰ ਰਹੀਆਂ ਹਨ। ਇਸ ਮੰਦੀ ਦਾ ਮੁੱਖ ਕਾਰਨ ਟਰੰਪ ਸਰਕਾਰ ਦੀਆਂ ਨੀਤੀਆਂ ਨੂੰ ਦੱਸਿਆ ਜਾ ਰਿਹਾ ਹੈ, ਜਿਸ ਵੱਲੋਂ ਚੀਨ ਸਣੇ ਬਾਹਰੋਂ ਆਉਣ ਵਾਲੀਆਂ ਵਸਤਾਂ ‘ਤੇ 15 ਫੀਸਦੀ ਵਾਧੂ ਟੈਕਸ ਲਾਗੂ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

Read Full Article
    ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

Read Full Article
    ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Read Full Article
    ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

Read Full Article
    ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

Read Full Article
    ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

Read Full Article
    ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Read Full Article
    ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

Read Full Article
    ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

Read Full Article
    ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

Read Full Article
    ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

Read Full Article
    ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

Read Full Article
    ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

Read Full Article
    ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਭਾਰਤੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਭਾਰਤੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

Read Full Article
    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article