ਅਮਰੀਕਾ ’ਚ ਜੌਹਨਸਨ ਐਂਡ ਜੌਹਨਸਨ ਕੋਰੋਨਾ ਵੈਕਸੀਨ ਨਾਲ ਜੁੜੀ ਨਵੀਂ ਬਿਮਾਰੀ ਦੀ ਚੇਤਾਵਨੀ ਜਾਰੀ

281
Share

ਫਰਿਜ਼ਨੋ, 14 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਸੋਮਵਾਰ ਨੂੰ ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਕੋਰੋਨਾ ਵੈਕਸੀਨ ਨਾਲ ਜੁੜੀ ਇੱਕ ਬਿਮਾਰੀ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਗੁਇਲਿਨ-ਬੈਰੇ ਨਾਮ ਦੀ ਬਿਮਾਰੀ ਜੋ ਕਿ ਇੱਕ ਨਿਊਰੋਲੌਜੀਕਲ ਡਿਸਆਰਡਰ ਹੈ, ਦੇ ਬਾਰੇ ਇਹ ਚਿਤਾਵਨੀ ਇਸ ਕੰਪਨੀ ਦੀ ਟੀਕੇ ਦੀਆਂ 12.5 ਮਿਲੀਅਨ ਖੁਰਾਕਾਂ ਲਗਵਾ ਚੁੱਕੇ ਲੋਕਾਂ ਵਿਚੋਂ ਮੁੱਢਲੇ 100 ਲੋਕਾਂ ਦੇ ਪ੍ਰਭਾਵਿਤ ਹੋਣ ਦੇ ਬਾਅਦ ਦਿੱਤੀ ਗਈ ਹੈ। ਏਜੰਸੀ ਅਨੁਸਾਰ ਇਸਦੇ 95 ਕੇਸ ਗੰਭੀਰ ਸਨ ਅਤੇ ਉਨ੍ਹਾਂ ਲੋਕਾਂ ਲਈ ਹਸਪਤਾਲ ਵਿਚ ਦਾਖਲ ਹੋਣਾ ਜ਼ਰੂਰੀ ਸੀ, ਜਦਕਿ ਇਸ ਨਾਲ ਇੱਕ ਮੌਤ ਵੀ ਹੋਈ ਹੈ। ਮਾਹਿਰਾਂ ਅਨੁਸਾਰ ਗੁਇਲਿਨ-ਬੈਰੇ ਸਿੰਡਰੋਮ ਇੱਕ ਦੁਰਲੱਭ ਬਿਮਾਰੀ ਹੈ, ਜੋ ਉਦੋਂ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਦੀ ਪ੍ਰਤੀਰੋਧੀ ਪ੍ਰਣਾਲੀ (ਇਮਿਊਨਿਟੀ) ਨਰਵ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਅਧਰੰਗ ਆਦਿ ਦਾ ਕਾਰਨ ਬਣਦੀ ਹੈ। ਇਸ ਨਾਲ ਪੀੜਤ ਬਹੁਤ ਸਾਰੇ ਲੋਕ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਹਾਲਾਂਕਿ ਕੁੱਝ ਲੰਬੇ ਸਮੇਂ ਲਈ ਨਸਾਂ ਦੀ ਕਮਜ਼ੋਰੀ ਦਾ ਅਨੁਭਵ ਕਰਦੇ ਹਨ। ਸੀ.ਡੀ.ਸੀ. ਨੇ ਦੱਸਿਆ ਕਿ ਇਹ ਕੇਸ ਟੀਕਾਕਰਨ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਵੱਡੇ ਪੱਧਰ ’ਤੇ ਸਾਹਮਣੇ ਆਏ ਹਨ ਅਤੇ ਜ਼ਿਆਦਾਤਰ ਪੁਰਸ਼ਾਂ ਵਿਚ, ਜਿਨ੍ਹਾਂ ਦੀ ਉਮਰ 50 ਸਾਲ ਜਾਂ ਇਸ ਤੋਂ ਵੱਡੀ ਹੈ। ਐੱਫ.ਡੀ.ਏ. ਦੇ ਅਨੁਸਾਰ, ਉਨ੍ਹਾਂ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ, ਜੋ ਕਮਜ਼ੋਰੀ ਜਾਂ ਝਰਨਾਹਟ, ਹੱਥਾਂ-ਪੈਰਾਂ ਦਾ ਸੁੰਨ ਹੋਣਾ ਆਦਿ ਦਾ ਅਨੁਭਵ ਕਰਦੇ ਹਨ। ਇਹ ਬਿਮਾਰੀ ਖ਼ਾਸਕਰ ਲੱਤਾਂ, ਬਾਹਾਂ ਦੇ ਨਾਲ ਸਰੀਰ ਦੇ ਦੂਜੇ ਹਿੱਸਿਆਂ ਵਿਚ ਵੀ¿; ਫੈਲ ਸਕਦੀ ਹੈ। ਕੰਪਨੀ ਅਨੁਸਾਰ, ਅਧਿਕਾਰੀਆਂ ਦੁਆਰਾ ਅਮਰੀਕੀ ਸਿਹਤ ਸੰਸਥਾਵਾਂ ਨਾਲ ਗੱਲਬਾਤ ਜਾਰੀ ਹੈ।

Share