ਅਮਰੀਕਾ ‘ਚ ਕੋਰੋਨਾ ਵੈਕਸੀਨ ਦਾ 30 ਹਜ਼ਾਰ ਲੋਕਾਂ ‘ਤੇ ਟ੍ਰਾਇਲ ਸ਼ੁਰੂ

159
Share

ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)- ਕੋਵਿਡ-19 ਦੀ ਵੈਕਸੀਨ ਸਬੰਧੀ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਰਚ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਇਕੱਠੇ 30,000 ਲੋਕਾਂ ‘ਤੇ ਵੈਕਸੀਨ ਦਾ ਪ੍ਰਯੋਗ ਕਰ ਰਿਹਾ ਹੈ। ਸਾਰੇ ਵਾਲੰਟੀਅਰਾਂ ਨੂੰ Moderna Inc ਦੀ ਬਣਾਈ ਵੈਕਸੀਨ ਦਿੱਤੀ ਗਈ ਹੈ। ਇਹ ਵੈਕਸੀਨ ਉਨ੍ਹਾਂ ਚੋਣਵੇਂ ਉਮੀਦਵਾਰਾਂ ਵਿਚੋਂ ਇਕ ਹੈ, ਜੋ ਕੋਰੋਨਾ ਨਾਲ ਲੜਾਈ ਦੀ ਦੌੜ ਦੇ ਆਖਰੀ ਪੜਾਅ ਵਿਚ ਹਨ। ਭਾਵੇਂਕਿ ਹਾਲੇ ਤੱਕ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਮੌਡਰਨਾ ਦੀ ਵੈਕਸੀਨ ਵਾਇਰਸ ਤੋਂ ਇਨਸਾਨਾਂ ਨੂੰ ਬਚਾ ਪਾਵੇਗੀ।
ਇਸ ਅਧਿਐਨ ਵਿਚ ਵਾਲੰਟੀਅਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਅਸਲੀ ਵੈਕਸੀਨ ਦਿੱਤੀ ਗਈ ਹੈ ਜਾਂ ਉਸ ਦਾ ਡਮੀ ਵਰਜਨ। ਦੋ ਡੋਜ਼ ਦੇਣ ਦੇ ਬਾਅਦ ਇਨ੍ਹਾਂ ਦੀ ਸਿਹਤ ਨੂੰ ਮਾਨੀਟਰ ਕੀਤਾ ਜਾਵੇਗਾ। ਇਸ ਵਿਚ ਦੇਖਿਆ ਜਾਵੇਗਾ ਕਿ ਡੇਲੀ ਰੂਟੀਨ ‘ਚ ਆਉਣ ਦੇ ਬਾਅਦ ਕਿਸ ਗਰੁੱਪ ਨੇ ਜ਼ਿਆਦਾ ਇਨਫੈਕਸ਼ਨ ਨੂੰ ਮਹਿਸੂਸ ਕੀਤਾ। ਖਾਸ ਤੌਰ ‘ਤੇ ਉਨ੍ਹਾਂ ਇਲਾਕਿਆਂ ਵਿਚ ਜਿੱਥੇ ਹਾਲੇ ਵੀ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਮੌਡਰਨਾ ਨੇ ਦੱਸਿਆ ਕਿ ਦੇਸ਼ ਦੇ ਚਾਰੇ ਪਾਸੇ ਫੈਲੇ ਹੋਏ 7 ਦਰਜਨ ਤੋਂ ਜ਼ਿਆਦਾ ਪ੍ਰੀਖਣ ਥਾਵਾਂ ਵਿਚੋਂ ਪਹਿਲੀ ਵਾਰ ਜਾਰਜੀਆ ਦੇ ਸਵਾਨਾ ਵਿਚ ਵੈਕਸੀਨ ਨੂੰ ਟੈਸਟ ਕੀਤਾ ਗਿਆ ਸੀ। ਇੱਥੇ ਚੰਗੇ ਨਤੀਜੇ ਮਿਲਣ ਦੇ ਬਾਅਦ ਹੀ ਸ਼ੋਧ ਕਰਤਾਵਾਂ ‘ਚ ਵੈਕਸੀਨ ਸਬੰਧੀ ਆਸ ਵਧੀ ਸੀ। ਮੌਡਰਨਾ ਦੀ ਇਸ ਵੈਕਸੀਨ ਦਾ ਨਾਮ mRN1-1273 ਹੈ।
ਸੋਮਵਾਰ ਨੂੰ ਨਿਊਯਾਰਕ _ਚ 36 ਸਾਲਾ ਨਰਸ ਮੇਲਿਸਾ ਹਾਰਟਿੰਗ ਨੇ ਵੀ ਬਤੌਰ ਵਾਲੰਟੀਅਰ ਇਸ ਸ਼ੋਧ ‘ਚ ਹਿੱਸਾ ਲਿਆ ਸੀ। ਮੇਲਿਸਾ ਨੇ ਸੋਮਵਾਰ ਸਵੇਰੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਕਿਹਾ, ”ਇਸ ਟ੍ਰਾਇਲ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਵਾਇਰਸ ਨੂੰ ਜੜ੍ਹ ਤੋਂ ਮਿਟਾਉਣ ਲਈ ਫਰੰਟਲਾਈਨ ਜੌਬ ਵਿਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ।” ਅਮਰੀਕਾ ਦੇ ਇਲਾਵਾ ਚੀਨ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ‘ਚ ਬ੍ਰਾਜ਼ੀਲ ਸਮੇਤ ਮਹਾਮਾਰੀ ਦੇ ਮੁਸ਼ਕਲ ਦੌਰ ਵਿਚੋਂ ਲੰਘਣ ਵਾਲੇ ਦੇਸ਼ਾਂ ‘ਚ ਫਾਈਨਲ ਸਟੇਜ ਦੀ ਟੈਸਟਿੰਗ ਕੀਤੀ ਸੀ। ਭਾਵੇਂਕਿ ਅਮਰੀਕਾ ਨੂੰ ਖੁਦ ਵੈਕਸੀਨ ਦਾ ਟੈਸਟ ਕਰਨ ਦੀ ਲੋੜ ਹੈ, ਜਿਸ ਦੀ ਵਰਤੋਂ ਦੇਸ਼ ਵਿਚ ਕੀਤੀ ਜਾ ਸਕੇ। ਇਸ ਦੇ ਲਈ ਅਮਰੀਕਾ ‘ਕੋਵਿਡ-19 ਪ੍ਰੀਵੈਂਸ਼ਨ ਨੈੱਟਵਰਕ’ ਨੂੰ ਫੰਡ ਦੇਵੇਗਾ, ਜਿਸ ਦੇ ਜ਼ਰੀਏ ਹਰ ਮਹੀਨੇ 30,000 ਵਾਲੰਟੀਅਰਾਂ ‘ਤੇ ਟੈਸਟ ਕੀਤਾ ਜਾ ਸਕੇਗਾ। ਇਸ ਸ਼ੋਧ ‘ਚ ਨਾ ਸਿਰਫ ਵੈਕਸੀਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ ਸਗੋਂ ਇਹ ਵੀ ਦੇਖਿਆ ਜਾਵੇਗਾ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ। ਅਖੀਰ ‘ਚ ਵਿਗਿਆਨੀ ਵੈਕਸੀਨ ਦੇ ਸਾਰੇ ਸ਼ਾਟਸ ਦੀ ਤੁਲਨਾ ਕਰਨਗੇ।
ਹੁਣ ਅਗਲੇ ਮਹੀਨੇ ਆਕਸਫੋਰਡ ਹਿਊਮਨ ਟ੍ਰਾਇਲ ਦੇ ਅਗਲੇ ਪੜਾਅ ਦੀ ਟੈਸਟਿੰਗ ਕਰੇਗਾ। ਜੇਕਰ ਸਭ ਕੁਝ ਸਹੀ ਰਿਹਾ ਤਾਂ ਦਸੰਬਰ ਵਿਚ ਜਾਨਸਨ ਅਤੇ ਜਾਨਸਨ ਅਤੇ ਅਕਤੂਬਰ ‘ਚ ਨੋਵਾਵੈਕਸ ਦਾ ਅਧਿਐਨ ਹੋਵੇਗਾ। ਫਾਈਜ਼ਰ ਆਈ.ਐੱਨ.ਸੀ. ਵੀ 30,000 ਵਾਲੰਟੀਅਰਾਂ ‘ਤੇ ਸ਼ੋਧ ਕਰਨ ਦਾ ਵਿਚਾਰ ਕਰ ਰਿਹਾ ਹੈ। ਵਿਗਿਆਨ ਦੇ ਇਸ ਮਹਾਂ ਪ੍ਰੀਖਣ ਦੇ ਲਈ ਸ਼ੋਧ ਕਰਤਾਵਾਂ ਨੂੰ ਇਸ ਸਮੇਂ ਵੱਡੀ ਗਿਣਤੀ ‘ਚ ਵਾਲੰਟੀਅਰਾਂ ਦੀ ਲੋੜ ਹੈ, ਜੋ ਖੁਦ ‘ਤੇ ਟੈਸਟਿੰਗ ਲਈ ਅੱਗੇ ਆਉਣ। ਅਮਰੀਕਾ ਦੀ ਇਕ ਮਸ਼ਹੂਰ ਵਾਇਰੋਲੌਜੀਸਟ ਡਾਕਟਰ ਲੈਰੀ ਕੋਰੀ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ 1,50,000 ਲੋਕਾਂ ਨੇ ਖੁਦ ਆਨਲਾਈਨ ਰਜਿਸਟ੍ਰੇਸ਼ਨ ਦੇ ਜ਼ਰੀਏ ਇਸ ਵਿਚ ਦਿਲਚਸਪੀ ਦਿਖਾਈ ਹੈ।


Share