ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਪੰਜਾਬੀ ਸਿੱਖ ਵਿਅਕਤੀ ਦੀ ਮੌਤ

151
Share

ਨਿਊਯਾਰਕ, 25 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ‘ਚ ਪਹਿਲੇ ਪੰਜਾਬੀ ਸਿੱਖ ਦੀ ਕੋਵਿਡ-19 ਨਾਲ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐੱਮ.ਟੀ.ਏ. ਦਾ ਇੱਕ ਕਰਮਚਾਰੀ ਸੀ, ਜਿਸ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾਂਦਾ ਹੈ। ਉਸ ਦੀ ਮੌਤ ਕੋਵਿਡ-19 ਕੋਰੋਨਾਵਾਇਰਸ ਨਾਲ ਕਾਰਨ ਹੋਈ, ਜਿਸ ਦੀ ਮਸ਼ਹੂਰੀ ਕੋਰੋਨਾਵਾਇਰਸ ਵਜੋਂ ਜਾਣੀ ਜਾਂਦੀ ਹੈ।
ਸ. ਮਹਿੰਦਰ ਸਿੰਘ ਐੱਮ.ਟੀ.ਏ. ਵਿਚ ਇਕ ਇੰਜੀਨੀਅਰ ਸਨ ਅਤੇ ਰਿਚਮੰਡ ਹਿੱਲ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਪੰਜਾਬੀ ਸਕੂਲ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਉਂਦੇ ਸਨ। ਉਹ ਫਲੋਰਲ ਪਾਰਕ, ਨਿਊਯਾਰਕ ਵਿਖੇ ਰਹਿੰਦਾ ਸੀ। ਬੀਤੇ ਵੀਰਵਾਰ ਨੂੰ ਮਹਿੰਦਰ ਸਿੰਘ ਕੋਰੋਨਾਵਾਇਰਸ ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ ਅਤੇ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਲਿਆ ਗਿਆ ਸੀ। ਉਹ 70 ਸਾਲਾਂ ਦਾ ਸੀ। ਉਹ ਪਹਿਲਾ ਪੰਜਾਬੀ ਨਿਊਯਾਰਕ ਦਾ ਸਿੱਖ ਵਿਅਕਤੀ ਸੀ, ਜਿਸ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ।


Share