PUNJABMAILUSA.COM

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਭਾਰਤੀ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਲੋਕ ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਭਾਰਤੀ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਲੋਕ ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਭਾਰਤੀ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਲੋਕ ਗ੍ਰਿਫ਼ਤਾਰ
January 12
06:47 2018

ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)-ਅਮਰੀਕਾ ‘ਚ 7-ਇਲੈਵਨ ਸਟੋਰਸ ਦੇ ਦੇਸ਼ ਭਰ ਦੇ ਕਈ ਸਟੋਰਾਂ ‘ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਅਜਿਹੇ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਉਥੇ ਰਹਿਣ ਦਾ ਦੋਸ਼ੀ ਪਾਇਆ ਗਿਆ। ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਇਲਾਵਾ ਨਿਊਜਰਸੀ, ਨਿਊਯਾਰਕ, ਟੈਕਸਾਸ ਅਤੇ ਕੈਲੀਫੋਰਨੀਆ ਸਮੇਤ 17 ਸੂਬਿਆਂ ਵਿਚ ਬੁੱਧਵਾਰ ਨੂੰ ਇਸ ਦੇ 98 ਸਟੋਰਾਂ ‘ਤੇ ਛਾਪੇਮਾਰੀ ਕੀਤੀ ਗਈ। 7-ਇਲੈਵਨ ਸਟੋਰਸ ਇਕ ਅਜਿਹੀ ਫ੍ਰੈਂਚਾਇਜ਼ੀ ਹੈ, ਜੋ ਘਰੇਲੂ ਜ਼ਰੂਰਤਾਂ ਨੂੰ ਇਕ ਹੀ ਥਾਂ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਅਮਰੀਕਾ ਵਿਚ ਗੈਰ-ਪ੍ਰਵਾਸੀ ਲੋਕਾਂ ਵਿਚਾਲੇ ਬਹੁਤ ਪ੍ਰਸਿੱਧ ਹੈ। ਖਾਸ ਕਰਕੇ ਭਾਰਤ ਸਮੇਤ ਦੱਖਣੀ ਏਸ਼ੀਆਈ ਲੋਕਾਂ ਵਿਚਾਲੇ।
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਛਾਪੇ ‘ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਨਾਗਰਿਕਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਜੋ ਲੋਕ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਨੂੰ ਹੁਣ ਦੇਸ਼ ਛੱਡਣਾ ਪੈ ਸਕਦਾ ਹੈ। ਕੰਮ ਕਰਨ ਵਾਲੀਆਂ ਥਾਵਾਂ ‘ਤੇ ਗੈਰ-ਪ੍ਰਵਾਸ ਅਧਿਕਾਰੀਆਂ ਵੱਲੋਂ ਛਾਪੇਮਾਰੀ ਦੀ ਕੋਈ ਗੱਲ ਨਹੀਂ ਹੈ। ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ ਦੇ ਸ਼ਾਸਨਕਾਲ ‘ਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ‘ਚ ਰਹਿ ਰਹੇ ਸ਼ੱਕੀ ਲੋਕਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਓਬਾਮਾ ਦੇ ਕਾਲ ਵਿਚ ਵੀ ਇਹੀ ਚੱਲਿਆ ਪਰ ਇਸ ਦੌਰਾਨ ਅਧਿਕਾਰੀ ਕੰਮ ਵਾਲੀ ਥਾਂ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਯੋਗਤਾ ਬਾਰੇ ਪੁੱਛਗਿੱਛ ਕਰਦੇ ਸਨ ਅਤੇ ਉਨ੍ਹਾਂ ਦੇ ਕੰਮ ਕਰਨ ਦੀ ਯੋਗਤਾ ਸਬੰਧੀ 1-9 ਦਾ ਇਕ ਫਾਰਮ ਭਰਾਉਂਦੇ ਸਨ। ਇਹ ਛਾਪਾ ਵੀ ਇਸੇ ਤਰ੍ਹਾਂ ਦਾ ਹੈ। ਛਾਪੇ ਤੋਂ ਬਾਅਦ ਆਈ.ਸੀ.ਈ. ਦੇ ਨਿਰਦੇਸ਼ਕ ਥਾਮਸ ਡੀ ਹੋਮੈਨ ਨੇ ਕਿਹਾ ਕਿ ਇਹ ਛਾਪਾ ਅਮਰੀਕਾ ਵਿਚ ਬਿਜ਼ਨੈੱਸ ਕਰ ਰਹੇ ਉਨ੍ਹਾਂ ਲੋਕਾਂ ਲਈ ਸਖ਼ਤ ਸੰਦੇਸ਼ ਹੈ, ਜੋ ਆਪਣੇ ਇਥੇ ਕੰਮ ਕਰਨ ਲਈ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੱਖ ਲੈਂਦੇ ਹਨ। ਆਈ.ਸੀ.ਈ. ਕਾਨੂੰਨ ਦਾ ਪਾਲਨ ਕਰਵਾਏਗਾ ਅਤੇ ਜੋ ਕੋਈ ਵੀ ਨਿਯਮ ਤੋੜੇਗਾ, ਜ਼ਿੰਮੇਵਾਰੀ ਉਸੇ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਉਹ ਬਿਜ਼ਨੈੱਸਮੈਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਵਰਕਰਾਂ ਨੂੰ ਕੰਮ ‘ਤੇ ਰੱਖਦੇ ਹਨ, ਪੂਰੀ ਤਰ੍ਹਾਂ ਨਾਲ ਨਾਜਾਇਜ਼ ਗੈਰ-ਪ੍ਰਵਾਸ ਹਨ ਅਤੇ ਅਸੀਂ ਇਸ ਪ੍ਰੰਪਰਾ ਨੂੰ ਖਤਮ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਆਈ.ਸੀ.ਈ. ਅਮਰੀਕੀਆਂ ਲਈ ਨੌਕਰੀ ਸੁਰੱਖਿਅਤ ਕਰਨ ਅਤੇ ਨਾਜਾਇਜ਼ ਗੈਰ-ਪ੍ਰਵਾਸ ਨੂੰ ਰੋਕਣ ਲਈ ਕੋਸ਼ਿਸ਼ ਕਰਦੇ ਰਹਾਂਗੇ। 2013 ਵਿਚ ਵੀ 7-ਇਲੈਵਨ ਸਟੋਰਸ ਦੇ 9 ਫ੍ਰੈਂਚਾਇਜ਼ੀ ਮਾਲਕਾਂ ਅਤੇ ਮੈਨਜਰ ਨੂੰ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਆਪਣੇ ਸਟੋਰਸ ਵਿਚ ਨੌਕਰੀ ਦੇਣ ਲਈ ਕਾਨੂੰਨ ਦਾ ਪਾਲਨ ਨਹੀਂ ਕੀਤਾ, ਲੋਕਾਂ ਦੀ ਪਛਾਣ ਲੁਕਾਈ ਅਤੇ ਇਸ ਤਹਿਤ ਸਾਜ਼ਿਸ਼ ਰਚੀ ਸੀ।
7 ਇਲੈਵਨ ਸਟੋਰਸ ਇੰਡਸਟਰੀ ਟੈਕਸਾਸ ਬੇਸਡ ਹੈ ਅਤੇ ਉਸ ਨੇ ਆਈ.ਸੀ.ਈ. ਦੇ ਛਾਪੇ ‘ਤੇ ਕਿਹਾ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਸੀ, ਪਰ ਫ੍ਰੈਂਚਾਈਜ਼ੀ ਇਕ ਸੁਤੰਤਰ ਬਿਜ਼ਨੈੱਸ ਮਾਲਕ ਹੈ ਅਤੇ ਆਪਣੇ ਮੁਲਾਜ਼ਮਾਂ ਲਈ ਉਹ ਵਿਅਕਤੀਗਤ ਤੌਰ ‘ਤੇ ਜ਼ਿੰਮੇਵਾਰ ਹੈ, ਜਿਸ ਵਿਚ ਅਮਰੀਕਾ ਵਿਚ ਲੋਕਾਂ ਨੂੰ ਨੌਕਰੀ ‘ਤੇ ਰੱਖਣਾ ਅਤੇ ਕੰਮ ਨੂੰ ਲੈ ਕੇ ਉਸ ਦੀ ਯੋਗਤਾ ਦੀ ਪੁਸ਼ਟੀ ਕਰਨਾ ਵੀ ਸ਼ਾਮਲ ਹੈ।

About Author

Punjab Mail USA

Punjab Mail USA

Related Articles

ads

Latest Category Posts

    ਫਲੋਰੀਡਾ ‘ਚ ਅਮਰੀਕੀ ਨੇਵੀ ਬੇਸ ਵਿਖੇ ਬੰਦੂਕਧਾਰੀ ਵੱਲੋਂ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਬੰਦੂਕਧਾਰੀ ਵੀ ਢੇਰ

ਫਲੋਰੀਡਾ ‘ਚ ਅਮਰੀਕੀ ਨੇਵੀ ਬੇਸ ਵਿਖੇ ਬੰਦੂਕਧਾਰੀ ਵੱਲੋਂ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਬੰਦੂਕਧਾਰੀ ਵੀ ਢੇਰ

Read Full Article
    ਹਿਊਸਟਨ ‘ਚ ਡਾਕਘਰ ਦਾ ਨਾਮ ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ‘ਚ ਬਿੱਲ ਪੇਸ਼

ਹਿਊਸਟਨ ‘ਚ ਡਾਕਘਰ ਦਾ ਨਾਮ ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ‘ਚ ਬਿੱਲ ਪੇਸ਼

Read Full Article
    ਈਰਾਨ ‘ਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ‘ਚ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਦਾ ਖਦਸ਼ਾ

ਈਰਾਨ ‘ਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ‘ਚ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਦਾ ਖਦਸ਼ਾ

Read Full Article
    ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

Read Full Article
    ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

Read Full Article
    ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

Read Full Article
    ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਇਕ ਕਮੇਟੀ ਵੱਲੋਂ ਟਰੰਪ ਮਹਾਦੋਸ਼ੀ ਕਰਾਰ

Read Full Article
    ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

ਟਰੰਪ ਉੱਪਰ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼!

Read Full Article
    ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਗੈਰ ਜ਼ਿੰਮੇਵਾਰ ਬਿਆਨ

Read Full Article
    ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

ਆਈ.ਸੀ.ਈ. ਵੱਲੋਂ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀ ਗ੍ਰਿਫ਼ਤਾਰ

Read Full Article
    ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

ਡਾ. ਬਲਜੀਤ ਸਿੰਘ ਸਿੱਧੂ ਦਾ ਫਰਿਜ਼ਨੋ ਵਿਖੇ ਸੁਆਗਤ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚੋਂ ਕਮਲਾ ਹੈਰਿਸ ਨੇ ਆਪਣਾ ਨਾਂ ਲਿਆ ਵਾਪਸ!

Read Full Article
    ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

ਮਹਾਦੋਸ਼ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਟਰੰਪ ਦੋਸ਼ੀ ਕਰਾਰ!

Read Full Article
    ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

ਅਮਰੀਕੀ ਡਾਕਟਰਾਂ ਨੇ ਮ੍ਰਿਤਕ ਵਿਅਕਤੀ ਦੇ ਦਿਲ ਨੂੰ ਦੁਬਾਰਾ ਧੜਕਾਇਆ!

Read Full Article
    ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਹਿੱਟ ਐਂਡ ਰਨ; ਅਮਰੀਕਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Read Full Article