PUNJABMAILUSA.COM

ਅਮਰੀਕਾ ‘ਚ ਅੱਤਵਾਦੀ ਘਟਨਾਵਾਂ ਦੇ ਬਾਵਜੂਦ ਆਸਾਨੀ ਨਾਲ ਮਿਲ ਰਹੀਆਂ ਬੰਦੂਕਾਂ

ਅਮਰੀਕਾ ‘ਚ ਅੱਤਵਾਦੀ ਘਟਨਾਵਾਂ ਦੇ ਬਾਵਜੂਦ ਆਸਾਨੀ ਨਾਲ ਮਿਲ ਰਹੀਆਂ ਬੰਦੂਕਾਂ

ਅਮਰੀਕਾ ‘ਚ ਅੱਤਵਾਦੀ ਘਟਨਾਵਾਂ ਦੇ ਬਾਵਜੂਦ ਆਸਾਨੀ ਨਾਲ ਮਿਲ ਰਹੀਆਂ ਬੰਦੂਕਾਂ
December 16
13:32 2015

19
ਕੈਲੀਫੋਰਨੀਆ, 16 ਦਸੰਬਰ (ਪੰਜਾਬ ਮੇਲ) – ਅਮਰੀਕਾ ‘ਚ ਗੋਲੀਬਾਰੀ ਦੀਆਂ ਗੰਭੀਰ ਘਟਨਾਵਾਂ ਦੇ ਬਾਵਜੂਦ ਬੰਦੂਕਾਂ ਦੀ ਵਿਕਰੀ ਨਾ ਸਿਰਫ਼ ਆਸਾਨੀ ਨਾਲ ਹੋ ਰਹੀ ਹੈ, ਸਗੋਂ ਉਨ੍ਹਾਂ ਦੀ ਮੰਗ ਵੀ ਵੱਧ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ-ਜਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ‘ਚ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਚੁੱਕੀ, ਤਦ-ਤਦ ਇਸ ਦੀ ਵਿਕਰੀ ‘ਚ ਵਾਧਾ ਦੇਖਿਆ ਗਿਆ ਹੈ। ਅਜਿਹੇ ‘ਚ ਇਹ ਮੁੱਦਾ ਹੋਰ ਗੰਭੀਰ ਹੋ ਜਾਂਦਾ ਹੈ। ਜਦੋਂ ਹੋਰ ਨੇਤਾ ਵੀ ਇਸ ਦੀ ਸ਼ਰੇਆਮ ਵਿਕਰੀ ਨੂੰ ਰੋਕ ਨਹੀਂ ਪਾ ਰਹੇ ਹਨ। ਸਮਝਿਆ ਜਾਂਦਾ ਹੈ ਕਿ ਇਸ ਦੇ ਪਿੱਛੇ ਉਹ ਮੁੱਖ ਕੰਪਨੀਆਂ ਹਨ, ਜੋ ਅਮਰੀਕਾ ‘ਚ ਬੰਦੂਕ ਕਾਰੋਬਾਰ ਨਾਲ ਜੁੜੀਆਂ ਹਨ। ਅਮਰੀਕਾ ‘ਚ ਕੈਲੀਫੋਰਨੀਆ ਦੇ ਸਾਨ ਬਰਨਾਰਡੀਨੋ ‘ਚ ਗੋਲੀਬਾਰੀ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁੱਸੇ ‘ਚ ਕਿਹਾ ਸੀ ਕਿ ਹੁਣ ਬਹੁਤ ਹੋ ਗਿਆ। ਦੇਸ਼ ਦੇ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਜਾਣ ਤੋਂ ਰੋਕਣਾ ਹੋਵੇਗਾ। ਉਨ੍ਹਾਂ ਦਾ ਧਿਆਨ ਖਾਸ ਤੌਰ ‘ਤੇ ਅਮਰੀਕੀ ਨੌਜਵਾਨਾਂ ‘ਚ ਵੱਧ ਰਹੇ ਬੰਦੂਕ ਸੱਭਿਆਚਾਰ ਨੂੰ ਰੋਕਣ ‘ਤੇ ਹੈ। ਉਹ ਨਹੀਂ ਚਾਹੁੰਦੇ ਕਿ ਅਮਰੀਕੀ ਜਨਤਾ ਇਸ ਖ਼ਤਰਨਾਕ ਸੱਭਿਆਚਾਰ ਦਾ ਸ਼ਿਕਾਰ ਬਣੇ। ਗੋਲੀਬਾਰੀ ਦੀਆਂ ਘਟਨਾਵਾਂ ਪਹਿਲਾਂ ਵੀ ਹੋਈਆਂ ਹਨ ਅਤੇ ਹਰ ਵਾਰ ਰਾਸ਼ਟਰਪਤੀ ਓਬਾਮਾ ਨੇ ਬੰਦੂਕਾਂ ਦੀ ਵਿਕਰੀ ‘ਤੇ ਸਖ਼ਤ ਪਾਬੰਦੀ ਦੀ ਮੰਗ ਕੀਤੀ ਹੈ। ਹੁਣ ਸਵਾਲ ਉਠਦੇ ਹਨ ਕਿ ਇਹ ਪਾਬੰਦੀਆਂ ਕਿਉਂ ਨਹੀਂ ਲਗਾਈਆਂ ਜਾਂਦੀਆਂ। ਇਸ ਦਾ ਸਿੱਧਾ ਜਿਹਾ ਕਾਰਨ ਹੈ। ਜੋ ਕੰਪਨੀਆਂ ਬੰਦੂਕ ਦਾ ਕਾਰੋਬਾਰ ਕਰਦੀਆਂ ਹਨ, ਉਨ੍ਹਾਂ ਦੀ ਸਿਆਸੀ ਪਹੁੰਚ ਚੰਗੀ ਹੈ। ਖਾਸ ਤੌਰ ‘ਤੇ ਨੇਤਾਵਾਂ ਦਾ ਇੱਕ ਵਰਗ ਉਨ੍ਹਾਂ ਨੂੰ ਸਮਰਥਨ ਦਿੰਦਾ ਹੈ। ਇਹ ਕੰਪਨੀਆਂ ਹੀ ਨੇਤਾਵਾਂ ਨੂੰ ਚੰਦਾ ਵੀ ਦਿੰਦੀਆਂ ਹਨ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਹਾਲ ਹੀ ‘ਚ ਕਿਹਾ ਹੈ ਕਿ ਬੰਦੂਕ ਖਰੀਦਣ ਦੇ ਨਿਯਮ ਇੰਨੇ ਸਖ਼ਤ ਹੋਣੇ ਚਾਹੀਦੇ ਹਨ ਕਿ ਕਿਸੇ ਵੀ ਅੱਤਵਾਦੀ ਲਈ ਇਨ੍ਹਾਂ ਨੂੰ ਖਰੀਦਣਾ ਆਸਾਨ ਨਾ ਹੋਵੇ। ਇਹ ਅਲੱਗ ਗੱਲ ਹੈ ਕਿ ਬੰਦੂਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੰਗ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਉਨ੍ਹਾਂ ਲਈ ਆਮ ਗੱਲ ਹੋ ਚੁੱਕੀ ਹੈ। ਪਾਬੰਦੀ ਦੀ ਓਬਾਮਾ ਦੀ ਨਵੀਂ ਮੰਗ ਦੇ ਬਾਵਜੂਦ ਬੰਦੂਕ ਬਣਾਉਣ ਵਾਲੀਆਂ ਮੁੱਖ ਕੰਪਨੀਆਂ ਸਮਿਥ ਐਂਡ ਵੇਸਨ ਤੇ ਰੂਗਰ ਦੇ ਸ਼ੇਅਰਾਂ ਦੀਆਂ ਕੀਮਤਾਂ ਵੱਧ ਗਈਆਂ ਹਨ। ਫਾਈਨੈਂਸ਼ੀਅਲ ਸਰਵਿਸ ਫਰਮ ਬੀਬੀ ਐਂਡ ਟੀ ਕੈਪੀਟਲ ਦੇ ਵਿਸ਼ਲੇਸ਼ਕ ਬਰਾਇਨ ਡਬਲਯੂ ਰੂਟੇਨਬਰ ਕਹਿੰਦੇ ਹਨ ਕਿ ਅਸਲ ਤੌਰ ‘ਤੇ ਰਾਸ਼ਟਰਪਤੀ ਬਰਾਕ ਓਬਾਮਾ ਖੁਦ ਹਥਿਆਰਾਂ ਦੇ ਸਭ ਤੋਂ ਵਧੀਆ ਸੇਲਸਮੈਨ ਸਾਬਤ ਹੋ ਰਹੇ ਹਨ। ਕਿਉਂਕਿ ਬੰਦੂਕ ਖਰੀਦਣ ‘ਤੇ ਪਾਬੰਦੀਆਂ ਦੇ ਡਰ ਕਾਰਨ ਇਸ ਦੀ ਵਿਕਰੀ ‘ਚ ਕਈ ਗੁਣਾ ਵਾਧਾ ਹੁੰਦਾ ਹੈ।
ਕੁਝ ਸਮਾਂ ਪਹਿਲਾਂ ਕਨੈਕਟੀਕਨਟ ਸਥਿਤ ਸੈਂਡੀ ਹੁਕ ਸਕੂਲ ਦੀ ਗੋਲੀਬਾਰੀ ‘ਚ 26 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਸ ਤੋਂ ਪੰਜ ਦਿਨ ਬਾਅਦ ਬੰਦੂਕ ਦੀ ਵਿਕਰੀ ਨਹੀਂ ਵਧੀ ਸੀ। ਜਿਵੇਂ ਹੀ ਓਬਾਮਾ ਨੇ ਰਾਈਫਲ ‘ਤੇ ਪਾਬੰਦੀ ਦੀ ਮੰਗ ਕੀਤੀ, ਉਨ੍ਹਾਂ ਦੀ ਵਿਕਰੀ ਵਧਣ ਲੱਗੀ। ਰੂਟੇਨਬਰ ਕਹਿੰਦੇ ਹਨ ਕਿ ਜਿਵੇਂ ਕਿ ਤੁਹਾਡੇ ਕੋਲ ਟੋਸਟਰ ਨਹੀਂ ਹੈ ਅਤੇ ਤੁਹਾਨੂੰ ਉਸ ਦੀ ਲੋੜ ਵੀ ਨਹੀਂ ਹੈ, ਪਰ ਜਿਵੇਂ ਹੀ ਪਤਾ ਲੱਗਦਾ ਹੈ ਕਿ ਟੋਸਟਰ ‘ਤੇ ਪਾਬੰਦੀ ਲੱਗਣ ਵਾਲੀ ਹੈ ਤਾਂ ਤੁਸੀਂ ਟੋਸਟਰ ਖਰੀਦ ਲੈ ਆਉਂਦੇ ਹੋ।
ਪਾਬੰਦੀ ਤੋਂ ਪਹਿਲਾਂ ਵੱਧ ਜਾਂਦੀ ਹੈ ਵਿਕਰੀ : ਨਿਊਜਰਸੀ ‘ਚ 2013 ਵਿਚ ਗਵਰਨਰ ਕ੍ਰਿਸ ਕ੍ਰਿਸਟੀ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਅਤੇ ਕੁਝ ਨਿਯਮ ਬਣਾਏ, ਜਿਨ੍ਹਾਂ ‘ਚ ਬੰਦੂਕ ਖਰੀਦਣ ਵਾਲੇ ਦੇ ਪਿਛਲੇ ਰਿਕਾਰਡ ਦੀ ਬਰੀਕੀ ਨਾਲ ਛਾਣਬੀਣ ਦੀਆਂ ਗੱਲਾਂ ਸਨ, ਉਸ ਦੇ ਅਮਲ ‘ਚ ਆਉਣ ਤੋਂ ਪਹਿਲਾਂ ਹੀ ਉਥੇ ਬੰਦੂਕਾਂ ਦੀ ਵਿਕਰੀ ਵੱਧ ਗਈ। ਮੈਰੀਲੈਂਡ ‘ਚ ਮਈ 2013 ‘ਚ ਬੰਦੂਕਾਂ ਦੀ ਵਿਕਰੀ ‘ਤੇ ਸਖ਼ਤ ਪਾਬੰਦੀ ਦਾ ਐਲਾਨ ਹੋਇਆ। ਅਕਤੂਬਰ 2013 ਤੋਂ ਪਾਬੰਦੀ ਲਾਗੂ ਹੋਣ ਵਾਲੀ ਸੀ, ਇਸ ਤੋਂ ਪਹਿਲਾਂ ਹੀ ਖਰੀਦਾਰਾਂ ਨੇ ਤਾਬੜਤੋੜ ਬੰਦੂਕਾਂ ਖਰੀਦੀਆਂ। ਇਸ ਤੋਂ ਸਪੱਸ਼ਟ ਹੈ ਕਿ ਪਾਬੰਦੀ ਦੀ ਮੰਗ ਉਠਦੇ ਹੀ ਵਿਕਰੀ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਨਿਊਜਰਸੀ ‘ਚ ਕੈਟਰੀਨਾ ਤੂਫਾਨ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਮੁੜ ਵਸਾਉਣ ਦੌਰਾਨ ਉਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਲਾਇਸੰਸੀ ਬੰਦੂਕਾਂ ਜਬਤ ਕੀਤੀਆਂ ਸਨ। ਕੁਝ ਰਾਜਾਂ ‘ਚ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਹੈ।
ਆਮ ਲੋਕਾਂ ਕੋਲ ਜ਼ਿਆਦਾ ਹਥਿਆਰ : ਅਮਰੀਕਾ ‘ਚ ਇੱਕ ਦਹਾਕੇ ‘ਚ ਬੰਦੂਕ ਵਿਕਰੀ ਦੁੱਗਣੀ ਹੋਈ ਹੈ। 2002 ‘ਚ ਇਹ 70 ਲੱਖ ਸੀ, ਤਾਂ 2013 ‘ਚ ਡੇਢ ਕਰੋੜ ਹੋ ਗਈ।
ਜਾਰਜੀਆ ਦੀ ਰੀਜੇਂਟਸ ਯੂਨੀਵਰਸਿਟੀ ਦੇ ਪ੍ਰੋਫੈਸਰ ਜਰਗਨ ਬਰੂਏਰ ਦਾ ਕਹਿਣਾ ਹੈ ਕਿ ਅਮਰੀਕਾ ਇਕੱਲਾ ਅਜਿਹੀ ਦੇਸ਼ ਹੈ, ਜਿੱਥੇ ਹੋਰ ਦੇਸ਼ਾਂ ਦੇ ਮੁਕਾਬਲੇ ਆਮ ਲੋਕਾਂ ਕੋਲ ਜ਼ਿਆਦਾ ਹਥਿਆਰ ਹਨ। ਅੱਤਵਾਦੀ ਹਮਲੇ ਤੋਂ ਬਾਅਦ ਜ਼ਿਆਦਾ ਵਿਕੀਆਂ ਬੰਦੂਕਾਂ : ਸਤੰਬਰ 2001 ਦੇ ਹਮਲੇ ਤੋਂ ਬਾਅਦ ਇੱਕ ਮਹੀਨੇ ‘ਚ 7ਲੱਖ ਬੰਦੂਕਾਂ ਵਿਕੀਆਂ।
2008 ‘ਚ ਬਰਾਕ ਓਬਾਮਾ ਦੇ ਰਾ ਬਣਨ ਬਾਅਦ ਇੱਕ ਹੀ ਮਹੀਨੇ ‘ਚ 10ਲੱਖ ਬੰਦੂਕਾਂ ਵਿਕੀਆਂ। ਜਨਵਰੀ ਤੋਂ ਨਵੰਬਰ 2015 ਤੱਕ 10ਲੱਖ ਬੰਦੂਕਾਂ ਪ੍ਰਤੀ ਮਹੀਨਾ ਵਿਕੀਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article