ਅਮਰੀਕਾ ਕੋਰੋਨਾ ਰਾਹਤ ਪੈਕੇਜ ਲਈ 1900 ਅਰਬ ਡਾਲਰ ਦੇ ਬਿੱਲ ਨੂੰ ਮਨਜ਼ੂਰੀ

90
Share

ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ 1900 ਅਰਬ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਪੈਕੇਜ ਸਬੰਧੀ ਬਿੱਲ ਨੂੰ ਮਨਜੂਰੀ ਦੇ ਦਿੱਤੀ। ਰਾਸ਼ਟਰਪਤੀ ਜੋ ਬਾਈਡੇਨ ਦੇ ਇਸ ਪੈਕੇਜ ਜ਼ਰੀਏ ਕੋਵਿਡ-19 ਮਹਾਮਾਰੀ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ, ਸੂਬਿਆਂ ਅਤੇ ਸ਼ਹਿਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪ੍ਰਤੀਨਿਧੀ ਸਭਾ ਵਿਚ 212 ਦੇ ਮੁਕਾਬਲੇ 219 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ।

ਡੈਮੋਕੇ੍ਰਟ ਸਾਂਸਦਾਂ ਨੇ ਕਿਹਾ ਕਿ ਅਜੇ ਵੀ ਅਰਥ ਵਿਵਸਥਾ ਪੂਰੀ ਤਰ੍ਹਾਂ ਸੰਭਲ ਨਹੀਂ ਸਕੀ ਹੈ ਅਤੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਰਿਪਬਲੀਕਨ ਸਾਂਸਦਾਂ ਨੇ ਕਿਹਾ ਕਿ ਬਿੱਲ ਵਿਚ ਬਹੁਤ ਜ਼ਿਆਦਾ ਖਰਚ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਕੂਲਾਂ ਨੂੰ ਖੋਲ੍ਹਣ ਲਈ ਜ਼ਿਆਦਾ ਰਾਸ਼ੀ ਦੀ ਵਿਵਸਥਾ ਨਹੀਂ ਕੀਤੀ ਗਈ ਹੈ। ਸਦਨ ਵਿਚ ਅਲਪਮਤ ਦੇ ਨੇਤਾ ਕੇਵਿਡ ਮੈਕਾਰਥੀ ਨੇ ਕਿਹਾ, ‘ਮੇਰੇ ਸਹਿਯੋਗੀ ਇਸ ਬਿੱਲ ਨੂੰ ਸਾਹਸਿਕ ਕਦਮ ਦੱਸ ਰਹੇ ਹਨ ਪਰ ਇਹ ਸਿਰਫ਼ ਦਿਖਾਵਟੀ ਹੈ। ਇਸ ਵਿਚ ਰਾਸ਼ੀ ਦੀ ਸਹੀ ਵੰਡ ਨਹੀਂ ਹੋਈ ਹੈ।’ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਕਿਹਾ ਕਾਨੂੰਨ ਬਣਨ ਦੇ ਬਾਅਦ ਘੱਟ ਤੋਂ ਘੱਟ ਤਨਖ਼ਾਹ ਵਿਚ ਵੀ ਵਾਧਾ ਹੋਵੇਗਾ।


Share