ਅਮਰੀਕਾ: ਉਪ ਰਾਸ਼ਟਰਪਤੀ ਕਮਲਾ ਹੈਰਿਸ ਹੋਏ ਸਰਕਾਰੀ ਵੀ ਪੀ ਨਿਵਾਸ ਵਿੱਚ ਤਬਦੀਲ

45
Share

ਫਰਿਜ਼ਨੋ (ਕੈਲੀਫੋਰਨੀਆ), 8 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਆਪਣੇ ਪਤੀ ਸਮੇਤ ਕਈ ਮਹੀਨਿਆਂ ਦੀ ਮੁਰੰਮਤ ਦੇ ਇੰਤਜ਼ਾਰ ਤੋਂ ਬਾਅਦ, ਆਖਿਰਕਾਰ ਆਪਣੇ ਅਧਿਕਾਰਤ ਨਿਵਾਸ ਵਿੱਚ  ਦਾਖਲ ਹੋਏ ਹਨ। ਸੂਤਰਾਂ  ਅਨੁਸਾਰ ਡੈਮੋਕਰੇਟ ਕਮਲਾ ਹੈਰਿਸ ਆਪਣੇ ਪਤੀ ਡੱਗ ਐਮਹੋਫ ਨਾਲ ਮੰਗਲਵਾਰ ਰਾਤ ਨੂੰ ਨੰਬਰ ਇੱਕ ਆਬਜ਼ਰਵੇਟਰੀ ਸਰਕਲ ਵਿੱਚ ਚਲੇ ਗਏ ਹਨ। ਹੈਰਿਸ(56) ਹੁਣ ਆਬਜ਼ਰਵੇਟਰੀ ਦੇ ਮੈਦਾਨਾਂ ਵਿੱਚ 9,150 ਵਰਗ ਫੁੱਟ ਘਰ ਵਿੱਚ ਰਹਿਣ ਵਾਲੀ ਅੱਠਵੀ ਉਪ ਰਾਸ਼ਟਰਪਤੀ ਹੈ। ਵ੍ਹਾਈਟ ਹਾਊਸ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, ਮਹਾਰਾਣੀ ਐਨ ਸਟਾਈਲ ਦਾ ਇਹ ਛੇ-ਬੈੱਡਰੂਮ ਵਾਲਾ ਘਰ ਯੂ ਐਸ ਨੇਵਲ ਆਬਜ਼ਰਵੇਟਰੀ ਦੇ 72 ਏਕੜ ਦੇ ਮੈਦਾਨ ਵਿੱਚ 12 ਏਕੜ ਵਿੱਚ ਹੈ। ਇਸਨੂੰ ਸਭ ਤੋਂ ਪਹਿਲਾਂ 1974 ਵਿੱਚ ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵਜੋਂ ਰੱਖਿਆ ਗਿਆ ਸੀ। ਅਗਲੇ ਚਾਰ ਸਾਲਾਂ ਲਈ ਸਰਕਾਰ ਦੁਆਰਾ ਉਸਦੀ ਰਿਹਾਇਸ਼ ਲਈ ਅਦਾਇਗੀ ਕਰਨ ਦੇ ਨਾਲ, ਹੈਰਿਸ ਹੁਣ ਆਪਣੀ ਵਾਸ਼ਿੰਗਟਨ ਦੀ ਰਿਹਾਇਸ਼ ਨੂੰ 1.995 ਮਿਲੀਅਨ ਡਾਲਰ ਵਿੱਚ ਵੇਚ ਰਹੀ ਹੈ। ਆਪਣੇ ਸਹੁੰ ਚੁੱਕ ਦਿਵਸ ਤੋਂ ਹੈਰਿਸ ਅਤੇ ਐਮਹੋਫ ਵ੍ਹਾਈਟ ਹਾਊਸ ਤੋਂ ਗਲੀ ਦੇ ਪਾਰ, ਬਲੇਅਰ ਹਾਊਸ ਵਿੱਚ ਰਹਿ ਰਹੇ ਸਨ, ਕਿਉਂਕਿ ਆਧਿਕਾਰਤ ਉਪ ਰਾਸ਼ਟਰਪਤੀ ਨਿਵਾਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

Share