ਅਮਰੀਕਾ ਆਈਐਸ ਵਿਰੁੱਧ ਤੇਜ਼ ਕਰੇਗਾ ਕਾਰਵਾਈ

ਆਈਐਸ ਨੂੰ ਹਰਾਉਣ ਦੀ ਰਣਨੀਤੀ ਦੇਸ਼ ਦੱਸਣਗੇ ਓਬਾਮਾ
-ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਰੀ ਦੁਨੀਆ ਲਈ ਖਤਰਾ ਬਣ ਗਿਆ ਹੈ ਆਈਐਸ
ਵਾਸ਼ਿੰਗਟਨ, 6 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਹਮਲੇ ਵਿਚ ਅੱਤਵਾਦੀ ਸੰਗਠਨ ਆਈਐਸ ਦਾ ਹੱਥ ਹੋਣ ਦੇ ਦਾਅਵੇ ਦੌਰਾਨ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਅੱਤਵਾਦੀ ਸੰਗਠਨ ਵਿਰੁੱਧ ਕਾਰਵਾਈ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਈਐਸ ਨੂੰ ਹਰਾਉਣ ਦੀ ਨੀਤੀ ਦੱਸਣ ਲਈ ਦੇਸ਼ ਨੂੰ ਸੰਬੋਧਨ ਕਰਨਗੇ।
ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਕਿਹਾ ਕਿ ਆਈਐਸ ਅਮਰੀਕਾ ਦੇ ਹਿੱਤਾਂ ਤੇ ਸਾਰੀ ਦਨੀਆਂ ਦੇ ਲੋਕਾਂ ਲਈ ਖਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੀਆ ਹਫਤਿਆਂ ਵਿਚ ਪੈਰਿਸ, ਮਿਸਰ, ਬੈਰੂਤ ਅਤੇ ਹੋਰ ਥਾਵਾਂ ‘ਤੇ ਆਈਐਸ ਦੇ ਹਮਲੇ ਉਸ ਦੇ ਇਰਾਦੇ ਦੱਸਦੇ ਹਨ। ਹੁਣ ਅਸੀਂ ਉਸ ਨੂੰ ਹਰਾਉਣਾ ਹੈ। ਇਸ ਕਰਕੇ ਅਸੀਂ ਆਈਐਸ ਵਿਰੁੱਧ ਹਮਲੇ ਤੇਜ਼ ਕਰ ਰਹੇ ਹਾਂ।
ਇਸ ਦੌਰਾਨ ਓਬਾਮਾ ਆਈਐਸ ਨੂੰ ਹਰਾਉਣ ਲਈ ਆਪਣੀ ਵਚਨਬੱਧਤਾ ਅਤੇ ਕਾਰਵਾਈ ਨੂੰ ਦਹੁਰਾਉਣ ਲਈ ਐਤਵਾਰ ਰਾਤ (ਭਾਰਤੀ ਸਮੇਂ ਅਨੁਸਾਰ ਸੋਮਵਾਰ ਸਵੇਰੇ 6:30 ਵਜੇ) ਦੇਸ਼ ਨੂੰ ਸੰਬੋਧਨ ਕਰਨਗੇ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਰਨਸਟ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਦੱਸਣਗੇ ਕਿ ਸਰਕਾਰ ਵੱਲੋਂ ਅਮਰੀਕੀ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਅਰਨੈਸਟ ਨੇ ਕਿਹਾ ਕਿ ਰਾਸ਼ਟਰਪਤੀ ਸੈਨ ਬਰਾਰਡੀਨੋ ਦੀ ਤ੫ਾਸਦੀ ਦੀ ਘਟਨਾ ਦੀ ਜਾਂਚ ਨਾਲ ਜੁੜੀਆਂ ਤਾਜ਼ੀਆਂ ਜਾਣਕਾਰੀਆਂ ਦੇਣਗੇ। ਓਵਲ ਆਫਿਸ ਤੋਂ ਕੀਤੇ ਜਾਣ ਵਾਲੇ ਇਸ ਦੁਰਲਭ ਸੰਬੋਧਨ ਵਿਚ ਅਮਰੀਕੀ ਰਾਸ਼ਟਰਪਤੀ ਆਈਐਸ ਦੇ ਇਲਾਵਾ ਅੱਤਵਾਦ ਦੇ ਵਿਆਪਕ ਖਤਰੇ ਦੀ ਕਿਸਮ, ਇਸਦੇ ਵਿਕਾਸ ਅਥੇ ਇਸ ਨੂੰ ਹਰਾਉਣ ਦੀ ਅਮਰੀਕੀ ਰਣਨੀਤੀ ‘ਤੇ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਓਬਾਮਾ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਬੈਠਕ ਕੀਤੀ। ਬੈਠਕ ਦੌਰਾਨ ਐਫਬੀਆਈ ਨਿਰਦੇਸ਼ਕ ਅਤੇ ਹੋਰ ਸੀਨੀਅਰ ਅਫਸਰਾਂ ਨੇ ਕੈਲੀਫੋਰਨੀਆ ਗੋਲੀਬਾਰੀ ਦੀ ਜਾਂਚ ਸਬੰਧੀ ਜਾਣਕਾਰੀ ਦਿੱਤੀ।
There are no comments at the moment, do you want to add one?
Write a comment