PUNJABMAILUSA.COM

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

 Breaking News

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ
January 22
10:19 2020

ਟੈਲੀਕਾਨਫਰੰਸ ਰਾਹੀਂ ਮੀਟਿੰਗ ‘ਚ ਸਮੁੱਚੇ ਅਮਰੀਕਾ ਤੋਂ ਸੌ ਤੋਂ ਵੱਧ ਸਿੱਖ ਨੁਮਾਇੰਦਿਆਂ ਨੇ ਲਿਆ ਹਿੱਸਾ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵਿਚਾਲੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ 26 ਜਨਵਰੀ ਨੂੰ ਅਮਰੀਕੀ ਕੌਂਸਲੇਟ ਦੇ ਸਾਹਮਣੇ ਰੋਸ ਵਿਖਾਵਾ ਕਰਨ ਦਾ ਐਲਾਨ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਟੈਲੀਕਾਨਫਰੰਸ ਰਾਹੀਂ ਕੀਤੀ ਗਈ, ਜਿਸ ਵਿਚ ਸਮੁੱਚੇ ਅਮਰੀਕਾ ਤੋਂ ਸੌ ਤੋਂ ਵੱਧ ਸਿੱਖ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਵਿਚ ਮੁੱਢਲੇ ਤੌਰ ‘ਤੇ ਭਾਰਤ ‘ਚ ਲਾਗੂ ਕੀਤੇ ਗਏੇ ਨਾਗਰਿਕਤਾ ਸੋਧ ਕਾਨੂੰਨ, ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿਚ ਬੁੱਤ ਤੋੜਨ ਅਤੇ ਅਮਰੀਕਾ ‘ਚ ਮਰਦਮਸ਼ੁਮਾਰੀ ਸਮੇਂ ਸਿੱਖਾਂ ਦੀ ਵੱਖਰੇ ਧਰਮ ਵਜੋਂ ਗਿਣਤੀ ਦੇ ਮਾਮਲੇ ਵਿਚਾਰੇ ਗਏ। ਇਨ੍ਹਾਂ ਆਗੂਆਂ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ‘ਚ ਬਣਾਈ ਹੈਰੀਟੇਜ ਸਟਰੀਟ ‘ਚ ਅਜਿਹੇ ਬੁੱਤ ਸਥਾਪਤ ਕਰਨਾ ਵੱਡੀ ਗ਼ਲਤੀ ਸੀ ਤੇ ਬੁੱਤ ਤੋੜ ਕੇ ਨੌਜਵਾਨਾਂ ਨੇ ਗ਼ਲਤੀ ਨੂੰ ਦਰੁੱਸਤ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਨੌਜਵਾਨਾਂ ‘ਤੇ ਧਾਰਾ 307 ਤਹਿਤ ਐੱਫ.ਆਈ.ਆਰ. ਦਰਜ ਕਰਨਾ ਪੰਜਾਬ ਸਰਕਾਰ ਦਾ ਕਠੋਰ ਰਵੱਈਆ ਹੈ, ਜਿਸ ਦੀ ਸਿੱਖ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ।
ਡਾ. ਪ੍ਰਿਤਪਾਲ ਸਿੰਘ ਅਤੇ ਹਿੰਮਤ ਸਿੰਘ ਨੇ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਕ ਟੀ.ਵੀ. ਚੈਨਲ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦੇ ਸਮੁੱਚੇ ਹੱਕ ਦੇਣ ਅਤੇ ਹੁਕਮਨਾਮੇ ਦੇ ਪ੍ਰਸਾਰਨ ‘ਤੇ ਆਪਣਾ ਹੱਕ ਜਤਾਉਣ ਦੇ ਮਾਮਲੇ ‘ਚ ਸਿੱਖ ਜਥੇਬੰਦੀਆਂ ਨੇ ਇਸ ਫ਼ੈਸਲੇ ਦਾ ਵਿਰੋਧ ਕਰਨ ਲਈ ਆਖਿਆ ਹੈ।
ਸਿੱਖ ਆਗੂਆਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਪੱਖਪਾਤੀ ਦੱਸਦਿਆਂ ਇਸ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਇਸ ਵਿਚ ਸੱਤਾਧਾਰੀ ਧਿਰ ਦਾ ਲੁੱਕਵਾਂ ਏਜੰਡਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਅਮਰੀਕਾ ਦੇ ਸਮੂਹ ਸਿੱਖਾਂ ਵੱਲੋਂ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਨੂੰ ਰੱਦ ਕਰਨ ਲਈ ਅਮਰੀਕੀ ਕੌਂਸਲੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ‘ਚ ਅਮਰੀਕਾ ਸਰਕਾਰ ਵੱਲੋਂ ਮਰਦਮਸ਼ੁਮਾਰੀ 2020 ਵਿਚ ਸਿੱਖਾਂ ਨੂੰ ਵੱਖਰੇ ਧਰਮ ਵਜੋਂ ਮਾਨਤਾ ਦਿੰਦਿਆਂ ਸਿੱਖਾਂ ਦੀ ਗਿਣਤੀ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। 25 ਜਨਵਰੀ ਨੂੰ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ ਵੱਲੋਂ ਸੀ.ਏ.ਏ. ਅਤੇ ਹੋਰ ਮੁੱਦਿਆਂ ‘ਤੇ ਪੰਜਾਬ ਬੰਦ ਦੇ ਕੀਤੇ ਐਲਾਨ ਦਾ ਸਮਰਥਨ ਕੀਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article