ਅਮਰੀਕਨ ਯੂਨੀਵਰਸਿਟੀ ਨੇ ਲਾਇਆ ਏਅਰ ਇੰਡੀਆ ‘ਤੇ ਭੁਲੇਖੇ ਪਾਉਣ ਦਾ ਦੋਸ਼

ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)-ਅਮਰੀਕਾ ਦੀ ਯੂਨੀਵਰਸਿਟੀ, ਜਿਸ ਦੇ ਭਾਰਤੀ ਵਿਦਿਆਰਥੀਆਂ ਨੂੰ ਹਾਲ ਹੀ ਦੇ ਹਫਤਿਆਂ ਦੌਰਾਨ ਦੇਸ਼ ਵਿੱਚੋਂ ਕੱਢਿਆ ਗਿਆ ਸੀ, ਨੇ ਦੋਸ਼ ਲਾਇਆ ਹੈ ਕਿ ਏਅਰ ਇੰਡੀਆ ਤੇ ਅਮਰੀਕਾ ਵਿੱਚੋਂ ਕੱਢੇ ਕੁਝ ਵਿਦਿਆਰਥੀ ਇਸ ਬਾਰੇ ਗਲਤ ਪ੍ਰਚਾਰ ਕਰਕੇ ਭੁਲੇਖੇ ਖੜੇ ਕਰ ਰਹੇ ਸਨ।
ਨਾਰਥਵੈਸਟਰਨ ਪੋਲੀਟੈਕਨਿਕ ਯੂਨੀਵਰਸਿਟੀ (ਐਨ ਪੀ ਯੂ) ਦੇ ਮੁਖੀ ਪੀਟਰ ਐਚ ਨੇ ਇਕ ਈ-ਮੇਲ ਰਾਹੀਂ ਕਿਹਾ ਹੈ ਕਿ ਉਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਯੂਨੀਵਰਸਿਟੀ ਬਾਰੇ ਜੋ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਹਨ, ਉਸ ਲਈ ਏਅਰ ਇੰਡੀਆ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਏਅਰ ਇੰਡੀਆ ਅਜਿਹਾ ਕਿਉਂ ਕਰ ਰਹੀ ਹੈ। ਉਸ ਦੇ ਅਜਿਹਾ ਕਰਨ ਨਾਲ ਯੂਨੀਵਰਸਿਟੀ ਦਾ ਅਕਸ ਦੁਨੀਆ ਭਰ ਵਿੱਚ ਖਰਾਬ ਹੋ ਰਿਹਾ ਹੈ। ਖਾਸ ਤੌਰ ‘ਤੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਨੀਂਦ ਉਡ ਗਈ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ‘ਤੇ ਪਤਾ ਲੱਗਾ ਹੈ ਕਿ ਭਾਰਤ ਦੀ ਇਹ ਸਰਕਾਰੀ ਹਵਾਈ ਕੰਪਨੀ ਅਜਿਹਾ ਇਸ ਕਰਕੇ ਕਰ ਰਹੀ ਹੈ ਕਿ ਜੇ ਅਮਰੀਕਾ ਤੋਂ ਵਿਦਿਆਰਥੀਆਂ ਨੂੰ ਮੋੜ ਦਿੱਤਾ ਗਿਆ ਤਾਂ ਉਸ ਨੂੰ ਵਿਦਿਆਰਥੀਆਂ ਦੀ ਵਾਪਸੀ ਦਾ ਖਰਚ ਝੱਲਣਾ ਪਵੇਗਾ। ਉਹ ਆਪਣੇ ਉੱਤੇ ਵਿੱਤੀ ਬੋਝ ਪੈਣ ਤੋਂ ਰੋਕਣ ਲਈ ਅਫਵਾਹ ਫੈਲਾ ਰਹੀ ਹੈ।
There are no comments at the moment, do you want to add one?
Write a comment