PUNJABMAILUSA.COM

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

 Breaking News

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ
January 22
10:21 2020

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰੀਆ : 916-320-9444
ਅਮਰੀਕਾ ਵਿਚ ਮਰਦਮਸ਼ੁਮਾਰੀ 2020 ਦੌਰਾਨ ਸਿੱਖਾਂ ਦੀ ਐਥਨਿਕ ਗਰੁੱਪ ਵਜੋਂ ਵੱਖਰੀ ਗਿਣਤੀ ਯਕੀਨੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਅਮਰੀਕਾ ਦੇ ਸਿੱਖ ਅਤੇ ਬਹੁਤ ਸਾਰੇ ਸਿੱਖ ਸੰਗਠਨ ਆਵਾਜ਼ ਉਠਾ ਰਹੇ ਹਨ। ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਅੱਜ ਸਿੱਖ ਹੀ ਨਹੀਂ, ਸਗੋਂ ਹੋਰ ਘੱਟ ਗਿਣਤੀ ਕੌਮਾਂ ਵੀ ਮਰਦਮਸ਼ੁਮਾਰੀ ਵਿਚ ਗਿਣਤੀ ਲਈ ਵੱਖਰਾ ਖਾਨਾ ਬਣਾਏ ਜਾਣ ਦੀ ਮੰਗ ਉਠਾ ਰਹੀਆਂ ਹਨ। ਅਮਰੀਕਾ ਵਿਚ ਰਾਜਸੀ, ਸਮਾਜਿਕ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਸਿੱਖਾਂ ਨੂੰ ਯੋਗ ਨੁਮਾਇੰਦਗੀ ਦਿਵਾਉਣ ਲਈ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਸਹੀ ਗਿਣਤੀ ਬਾਰੇ ਪਤਾ ਲਗਾਇਆ ਜਾਣਾ ਜ਼ਰੂਰੀ ਹੈ।
ਅਮਰੀਕਾ ਵਿਚ ਸਿੱਖਾਂ ਦੀ ਆਮਦ 19ਵੀਂ ਸਦੀ ਦੇ ਅਖੀਰ ਵਿਚ ਸ਼ੁਰੂ ਹੋ ਗਈ ਸੀ। 20ਵੀਂ ਸਦੀ ਦੇ ਅੱਧ ਤੱਕ ਸਿੱਖ ਕਾਫੀ ਤਦਾਦ ਵਿਚ ਅਮਰੀਕਾ ਵਿਚ ਆ ਵਸੇ ਸਨ। ਪਰ ਪਿਛਲੇ 60-70 ਸਾਲਾਂ ਵਿਚ ਅਮਰੀਕਾ ਅੰਦਰ ਸਿੱਖਾਂ ਦੀ ਆਬਾਦੀ ਵਿਚ ਵੱਡਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਸਿੱਖਾਂ ਨੇ ਹਰ ਖੇਤਰ ਵਿਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਅਤੇ ਅਮਰੀਕੀ ਸਮਾਜ ਵਿਚ ਹੀ ਸਨਮਾਨਯੋਗ ਸਥਾਨ ਨਹੀਂ ਬਣਾਇਆ, ਸਗੋਂ ਆਰਥਿਕ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਵੱਖ-ਵੱਖ ਸਮਿਆਂ ਉਪਰ ਅਮਰੀਕਾ ਦੇ ਰਾਸ਼ਟਰਪਤੀਆਂ ਵੱਲੋਂ ਸਿੱਖਾਂ ਦੇ ਯੋਗਦਾਨ ਅਤੇ ਸਨਮਾਨ ਦੇ ਦਿੱਤੇ ਜਾਂਦੇ ਰਹੇ ਬਿਆਨ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਸਿੱਖਾਂ ਦਾ ਅਮਰੀਕੀ ਸਮਾਜ ਅਤੇ ਸਿਆਸਤ ਵਿਚ ਚੰਗਾ ਅਸਰ-ਰਸੂਖ ਬਣਿਆ ਹੋਇਆ ਹੈ। ਕੈਲੀਫੋਰਨੀਆ ਸਮੇਤ ਅਮਰੀਕਾ ਦੇ ਦਰਜਨ ਤੋਂ ਵਧੇਰੇ ਅਜਿਹੇ ਸੂਬੇ ਹਨ, ਜੋ ਸਿੱਖਾਂ ਦੀ ਭੂਮਿਕਾ ਅਤੇ ਜਾਗਰੂਕਤਾ ਤੇ ਪ੍ਰਸ਼ੰਸਾ ਮਹੀਨਾ ਮਨਾਉਂਦੇ ਹਨ ਅਤੇ ਇਸ ਸੰਬੰਧੀ ਸਟੇਟ ਸਰਕਾਰਾਂ ਵੱਲੋਂ ਬਾਕਾਇਦਾ ਮਤੇ ਪਾਸ ਕੀਤੇ ਗਏ ਹਨ। 10 ਸਾਲਾਂ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਦੇ ਆਧਾਰ ਉੱਤੇ ਹੀ ਅਮਰੀਕੀ ਕਾਂਗਰਸ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਨਿਰਧਾਰਿਤ ਹੁੰਦੀ ਹੈ ਅਤੇ ਇਸੇ ਗਿਣਤੀ ਤੋਂ ਤੈਅ ਹੁੰਦਾ ਹੈ ਕਿ ਕਿੰਨਾ ਫੰਡ ਸਿੱਖਾਂ ਲਈ ਰਾਖਵਾਂ ਰੱਖਿਆ ਜਾਵੇ। ਮਰਦਮਸ਼ੁਮਾਰੀ ਵਿਚ ਸਿੱਖਾਂ ਲਈ ਵੱਖਰਾ ਖਾਨਾ ਹੋਣ ਨਾਲ ਸਿੱਖਾਂ ਦੀ ਵੱਖਰੀ ਪਹਿਚਾਨ ਹੋਣ ਨੂੰ ਵੀ ਮਾਨਤਾ ਮਿਲਦੀ ਹੈ। ਜੇਕਰ ਮਰਦਮਸ਼ੁਮਾਰੀ ਵਿਚ ਸਿੱਖਾਂ ਦਾ ਘੱਟ ਗਿਣਤੀ ਕੌਮ ਵਜੋਂ ਦਰਜ ਹੋਣਾ ਯਕੀਨੀ ਬਣੇਗਾ, ਤਾਂ ਹੀ ਸਿੱਖਾਂ ਨੂੰ ਵੱਖਰੀ ਘੱਟ ਗਿਣਤੀ ਹੋਣ ਦਾ ਦਰਜਾ ਹਾਸਲ ਹੋ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀ ਵੱਖਰੀ ਸਾਂਝੀ ਪਹਿਚਾਨ ਹੈ, ਵੱਖਰਾ ਸੱਭਿਆਚਾਰ ਅਤੇ ਭਾਸ਼ਾ (ਗੁਰਮੁਖੀ) ਹੈ, ਖਾਣ-ਪੀਣ ਅਤੇ ਪਹਿਰਾਵੇ ਦਾ ਆਪਣਾ ਅੰਦਾਜ਼ ਹੈ ਅਤੇ ਸ਼ਾਨਾਂਮੱਤਾ ਇਤਿਹਾਸ ਹੈ। ਇਸੇ ਆਧਾਰ ਉੱਤੇ ਸਿੱਖ ਪਿਛਲੇ ਕਰੀਬ ਦੋ ਦਹਾਕੇ ਤੋਂ ਮਰਦਮਸ਼ੁਮਾਰੀ ਵਿਚ ਵੱਖਰਾ ਖਾਨਾ ਬਣਾਏ ਜਾਣ ਦੀ ਮੰਗ ਕਰਦੇ ਆ ਰਹੇ ਹਨ।
ਸਿੱਖ ਅਮਰੀਕਾ ਵਿਚ ਹੀ ਨਹੀਂ, ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵੀ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਦੀ ਗਿਣਤੀ ਲਈ ਵੱਖਰਾ ਖਾਨਾ ਬਣਾਏ ਜਾਣ ਅਤੇ ਸਿੱਖਾਂ ਨੂੰ ਵੱਖਰੀ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਯੂ.ਕੇ. ਵਿਚ ਸਿੱਖ ਇਸੇ ਤਰ੍ਹਾਂ ਦੀ ਮੰਗ ਕਰਦੇ ਆ ਰਹੇ ਹਨ। ਯੂ.ਕੇ. ਵਿਚਲੇ ਕਰੀਬ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਸਾਂਝੇ ਤੌਰ ‘ਤੇ ਇਹ ਮੰਗ ਉਠਾ ਰਹੀਆਂ ਹਨ। ਉਥੋਂ ਦੀ ਪਾਰਲੀਮੈਂਟ ਵਿਚ ਵੀ ਇਹ ਮੁੱਦਾ ਉੱਠ ਚੁੱਕਾ ਹੈ। ਪਰ ਸੈਨਸਸ ਬੋਰਡ ਨੇ ਇਸ ਗੱਲ ਨੂੰ ਪ੍ਰਵਾਨਗੀ ਨਹੀਂ ਦਿੱਤੀ, ਜਿਸ ਕਰਕੇ ਯੂ.ਕੇ. ਦੇ ਕੁੱਝ ਸਿੱਖ ਸੰਗਠਨਾਂ ਨੇ ਬਰਤਾਨੀਆ ਦੀ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੋਇਆ ਹੈ।
ਹਾਲਾਂਕਿ ਇਸ ਬਾਰੇ ਪਿਛਲੇ ਹਫਤੇ ਮੀਡੀਆ ਵਿਚ ਬੜੀ ਪ੍ਰਮੁੱਖਤਾ ਨਾਲ ਖ਼ਬਰਾਂ ਆਈਆਂ ਸਨ ਕਿ ਅਮਰੀਕਾ ਵਿਚ ਸਿੱਖਾਂ ਨੂੰ ਮਰਦਮਸ਼ੁਮਾਰੀ ਵਿਚ ਵੱਖਰੀ ਕੌਮ ਵਜੋਂ ਮਾਨਤਾ ਮਿਲ ਗਈ ਹੈ ਅਤੇ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਦੀ ਗਿਣਤੀ ਲਈ ਵੱਖਰਾ ਖਾਨਾ ਹੋਵੇਗਾ। ਇੱਥੋਂ ਤੱਕ ਕਿ ਕੁੱਝ ਹਲਕਿਆਂ ਨੇ ਤਾਂ ਪਤਾ ਨਹੀਂ ਕਿਸ ਤਰ੍ਹਾਂ ਵੱਖਰੇ ਸਿੱਖ ਕੋਡ ਵਾਲੇ ਫਾਰਮ ਵੀ ਜਾਰੀ ਕਰ ਦਿੱਤੇ ਸਨ। ਪਰ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਅਮਰੀਕੀ ਫੈਡਰਲ ਰਜਿਸਟਰ ਨੇ ਸਿੱਖਾਂ ਦੀ ਇਸ ਮੰਗ ਨੂੰ ਅਜੇ ਸਵਿਕਾਰ ਨਹੀਂ ਕੀਤਾ ਹੈ। ਮਰਦਮਸ਼ੁਮਾਰੀ ਦਾ ਮੁੱਦਾ ਕਿਉਂਕਿ ਅਮਰੀਕੀ ਫੈਡਰਲ ਸਰਕਾਰ ਦਾ ਮਸਲਾ ਹੈ ਅਤੇ ਅਮਰੀਕੀ ਫੈਡਰਲ ਰਜਿਸਟਰ ਵੱਲੋਂ ਹੀ ਮਰਦਮਸ਼ੁਮਾਰੀ ਵਾਲੇ ਨਿਯਮ ਤੈਅ ਕੀਤੇ ਜਾਂਦੇ ਹਨ। ਇਸ ਕਰਕੇ ਸਟੇਟਾਂ ਦੀਆਂ ਸਰਕਾਰਾਂ ਮਰਦਮਸ਼ੁਮਾਰੀ ਸੰਬੰਧੀ ਕੋਈ ਨਵੀਂ ਗੱਲ ਨਹੀਂ ਕਰ ਸਕਦੀਆਂ। ਸਗੋਂ ਫੈਡਰਲ ਰਜਿਸਟਰ ਵੱਲੋਂ ਜਾਰੀ ਨਿਯਮ ਅਤੇ ਹਦਾਇਤਾਂ ਮੁਤਾਬਕ ਹੀ ਮਰਦਮਸ਼ੁਮਾਰੀ ਕੀਤੀ ਜਾਣੀ ਹੈ। ਸਿੱਖ ਸੰਗਠਨਾਂ ਨੇ ਸਿੱਖਾਂ ਨੂੰ ਵੱਖਰੇ ਐਥਨਿਕ ਗਰੁੱਪ ਵਜੋਂ ਮਰਦਮਸ਼ੁਮਾਰੀ ਵਿਚ ਸ਼ਾਮਲ ਕੀਤੇ ਜਾਣ ਲਈ ਅਮਰੀਕੀ ਫੈਡਰਲ ਰਜਿਸਟਰਾਰ ਕੋਲ ਵੀ ਕੁਮੈਂਟਰੀ ਦਾਇਰ ਕੀਤੀ ਸੀ।
ਮਰਦਮਸ਼ੁਮਾਰੀ ਦਾ ਲਾਭ ਇਹ ਹੁੰਦਾ ਹੈ ਕਿ ਹਰ 10 ਸਾਲ ਬਾਅਦ ਵੱਖ-ਵੱਖ ਭਾਈਚਾਰਿਆਂ ਅਤੇ ਕੌਮਾਂ ਦੀ ਗਿਣਤੀ ਬਾਰੇ ਸਹੀ ਢੰਗ ਨਾਲ ਪਤਾ ਲੱਗ ਜਾਂਦਾ ਹੈ। ਅਜਿਹਾ ਹੋਣ ਨਾਲ ਇਕ ਤਾਂ ਸਿੱਖਾਂ ਦੀ ਭਲਾਈ ਅਤੇ ਸੁਰੱਖਿਆ ਲਈ ਕੰਮ ਕਰਦੇ ਸੰਗਠਨਾਂ ਨੂੰ ਨਫਰਤੀ ਹਮਲਿਆਂ ਅਤੇ ਹੋਰ ਮਾਮਲਿਆਂ ਵਿਚ ਪੈਰਵਾਈ ਕਰਨ ਸਮੇਂ ਸੌਖ ਹੋ ਜਾਂਦੀ ਹੈ ਅਤੇ ਦੂਜਾ ਆਪਣੀ ਗਿਣਤੀ ਦੇ ਅਨੁਪਾਤ ਅਨੁਸਾਰ ਘੱਟ ਗਿਣਤੀਆਂ, ਵੱਖ-ਵੱਖ ਕਾਊਂਟੀਆਂ, ਕਾਊਂਸਲਾਂ ਤੋਂ ਲੈ ਕੇ ਉਪਰਲੇ ਅਦਾਰਿਆਂ ਤੱਕ ਆਪਣੀ ਨੁਮਾਇੰਦਗੀ ਲਈ ਆਵਾਜ਼ ਉਠਾ ਰਹੀਆਂ ਹਨ। ਕਿਸੇ ਘੱਟ ਗਿਣਤੀ ਜਾਂ ਕੌਮੀ ਭਾਈਚਾਰੇ ਦੀ ਅਸਲ ਜ਼ਿੰਦਗੀ ਸਾਹਮਣੇ ਆਉਣ ਨਾਲ ਰਾਜਸੀ ਪਾਰਟੀਆਂ ਤੋਂ ਪ੍ਰਤੀਨਿਧਤਾ ਮੰਗਣ ਅਤੇ ਹਾਸਲ ਕਰਨ ਵਿਚ ਵੀ ਵੱਡੀ ਸੌਖ ਹੁੰਦੀ ਹੈ ਅਤੇ ਸਿੱਖ ਸੰਗਠਨ ਵੱਖ-ਵੱਖ ਹਲਕਿਆਂ ਵਿਚ ਆਪਣੀ ਆਬਾਦੀ ਦੇ ਹਿਸਾਬ ਜ਼ੋਰ ਨਾਲ ਗੱਲ ਉਠਾਉਣ ਵਿਚ ਵੀ ਸਮਰੱਥ ਹੋ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਸਮੇਂ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਇਸ ਮੰਗ ਪਿੱਛੇ ਉਨ੍ਹਾਂ ਦੇ ਭਾਈਚਾਰੇ ਦੇ ਕਿੰਨੇ ਲੋਕ ਖੜ੍ਹੇ ਹਨ।
ਅਮਰੀਕਾ ਵਿਚ ਵਰਲਡ ਟਰੇਡ ਸੈਂਟਰ ਉਪਰ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਦਾ ਮਸਲਾ ਬੜੇ ਵੱਡੇ ਪੱਧਰ ‘ਤੇ ਉੱਭਰ ਕੇ ਸਾਹਮਣੇ ਆਇਆ। ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਪੈਦਾ ਹੋਣ ਕਾਰਨ ਪਿਛਲੇ ਕਰੀਬ ਦੋ ਦਹਾਕਿਆਂ ਦੌਰਾਨ ਸਿੱਖ ਭਾਈਚਾਰੇ ਦੇ ਲੋਕਾਂ ਉਪਰ ਨਫਰਤੀ ਨਸਲੀ ਹਮਲੇ ਵੀ ਹੁੰਦੇ ਆਏ ਹਨ। ਇਨ੍ਹਾਂ ਹਮਲਿਆਂ ਵਿਚ ਕਈਆਂ ਸਿੱਖਾਂ ਦੀ ਜਾਨ ਵੀ ਚਲੀ ਗਈ ਹੈ ਅਤੇ ਹੋਰ ਬਹੁਤ ਸਾਰਿਆਂ ਨੂੰ ਆਰਥਿਕ ਅਤੇ ਜਿਸਮਾਨੀ ਨੁਕਸਾਨ ਵੀ ਝੱਲਣੇ ਪਏ ਹਨ। ਵਿਸਕਾਨਸਨ ਦੇ ਗੁਰਦੁਆਰੇ ਵਿਚ ਹੋਇਆ ਨਫਰਤੀ ਹਮਲਾ ਸਭ ਤੋਂ ਵਧੇਰੇ ਭਿਆਨਕ ਸੀ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸੇਵਾ ਕਰ ਰਹੇ 6 ਸਿੱਖਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਨਫਰਤੀ ਹਮਲੇ ਦੀ ਤਾਜ਼ਾ ਮਿਸਾਲ ਪਿਛਲੇ ਵਰ੍ਹੇ ਸਤੰਬਰ ਮਹੀਨੇ ਹਿਊਸਟਨ ਵਿਖੇ ਡਿਊਟੀ ਉੱਤੇ ਤਾਇਨਾਤ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ ਹੈ। ਇਨ੍ਹਾਂ ਤੋਂ ਬਿਨਾਂ ਹੋਰ ਬੜੀਆਂ ਦੁਖਦਾਈ ਅਤੇ ਨਸਲੀ ਘਟਨਾਵਾਂ ਵਾਪਰੀਆਂ ਹਨ।
ਭਾਵੇਂ ਸਿੱਖਾਂ ਨੇ ਅਜਿਹੇ ਨਸਲੀ ਵਿਤਕਰੇ ਭਰੇ ਹਮਲਿਆਂ ਦਾ ਜਵਾਬ ਸ਼ਾਂਤਮਈ ਰਹਿੰਦਿਆਂ ਬੜੀ ਸਾਬਤਕਦਮੀ ਨਾਲ ਦਿੱਤਾ ਹੈ ਅਤੇ ਅਮਰੀਕੀ ਸਮਾਜ ਵਿਚ ਮਨੁੱਖੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਰਾਹੀਂ ਆਪਣੀ ਸਾਖ ਮਜ਼ਬੂਤ ਕਰਕੇ ਹਾਂ-ਪੱਖੀ ਸੰਦੇਸ਼ ਦਿੱਤਾ ਹੈ। ਸਿੱਖਾਂ ਨੇ ਆਪਣੀ ਪਛਾਣ ਸਥਾਪਿਤ ਕਰਨ ਲਈ ਹਰ ਖੇਤਰ ਵਿਚ ਬੜਾ ਅਹਿਮ ਯੋਗਦਾਨ ਪਾਇਆ ਹੈ। ਅਮਰੀਕਾ ਦੇ ਵੱਖ-ਵੱਖ ਖੇਤਰਾਂ ਵਿਚ ਆਈਆਂ ਆਫਤਾਂ ਸਮੇਂ ਸਿੱਖ ਵਾਲੰਟੀਅਰ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਹੋ ਕੇ ਖੜ੍ਹਦੇ ਰਹੇ ਹਨ। ਗੁਰੂ ਘਰਾਂ ਵੱਲੋਂ ਕੱਢੇ ਜਾਂਦੇ ਨਗਰ ਕੀਰਤਨਾਂ ‘ਚ ਲੰਗਰ ਦੀ ਸੇਵਾ ਵੀ ਅਮਰੀਕਨਾਂ ਵਿਚ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੇ ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ ਵਿਚ ਬੜਾ ਅਹਿਮ ਰੋਲ ਅਦਾ ਕੀਤਾ ਹੈ ਅਤੇ ਇਸ ਸਮੇਂ ਸਿੱਖ ਆਪਣੇ ਵੱਖਰੇ ਵਜੂਦ ਨੂੰ ਅਮਰੀਕੀ ਸਮਾਜ ਵਿਚ ਦਰਸਾਉਣ ‘ਚ ਕਾਫੀ ਹੱਦ ਤੱਕ ਸਫਲ ਰਹੇ ਹਨ। ਪਰ ਇਸ ਦੇ ਬਾਵਜੂਦ ਅਜੇ ਵੀ ਇਸ ਖੇਤਰ ਵਿਚ ਕਾਫੀ ਕੁੱਝ ਕਰਨ ਵਾਲਾ ਹੈ। ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਗਿਣਤੀ ਲਈ ਵੱਖਰਾ ਖਾਨਾ ਮਹਿਜ਼ ਗਿਣਤੀ ਦਾ ਹੀ ਪੈਮਾਨਾ ਨਹੀਂ, ਸਗੋਂ ਇਸ ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਅਮਰੀਕੀ ਸਮਾਜ ਵਿਚ ਸੋਝੀ ਵੀ ਪੈਦਾ ਹੋਵੇਗੀ। ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਦਾ ਜੇਕਰ ਵੱਖਰਾ ਖਾਨਾ ਹੋਵੇਗਾ, ਤਾਂ ਇਸ ਨਾਲ ਹਰ ਫਾਰਮ ਭਰਨ ਵਾਲੇ ਨੂੰ ਸਿੱਖਾਂ ਬਾਰੇ ਜਾਣਨ ਦੀ ਉਤਸੁਕਤਾ ਵੀ ਜਾਗੇਗੀ ਅਤੇ ਇਹ ਕਦਮ ਸਿੱਖਾਂ ਦੀ ਵੱਖਰੀ ਪਹਿਚਾਣ ਸਥਾਪਿਤ ਕਰਨ ਵਿਚ ਵੀ ਸਹਾਈ ਹੋਵੇਗਾ। ਸਾਡਾ ਮੰਨਣਾ ਹੈ ਕਿ ਸਿੱਖਾਂ ਨੂੰ ਵੱਖਰੀ ਧਾਰਮਿਕ ਘੱਟ ਗਿਣਤੀ ਵਜੋਂ ਮਰਦਮਸ਼ੁਮਾਰੀ ਵਿਚ ਗਿਣਤੀ ਲਈ ਵੱਖਰਾ ਸਥਾਨ ਮਿਲਣਾ ਚਾਹੀਦਾ ਹੈ ਅਤੇ ਅਮਰੀਕਾ ਅੰਦਰ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article