ਅਪਰੈਲ ਵਿੱਚ ਅਮਰੀਕਾ ਨੇ 54 ਭਾਰਤੀ ਕੀਤੇ ਡਿਪੋਰਟ, ਅਜੇ ਹੋਰ ਵੀ ਕੀਤੇ ਜਾਣਗੇ

ਵਾਸ਼ਿੰਗਟਨ, 15 ਜੁਲਾਈ (ਪੋਸਟ ਬਿਊਰੋ)- ਅਮਰੀਕਾ ਨੇ ਅਪ੍ਰੈਲ ਵਿਚ 54 ਭਾਰਤੀਆਂ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜਿਆ ਹੈ। ਸੀਨੀਅਰ ਅਮਰੀਕੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਮਹੀਨੇ ਹੋਰ ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜਿਆ ਜਾਵੇਗਾ। ਵਪਾਰਕ ਦੂਤਘਰ ਦੇ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਮਾਈਕਲ ਥਾਰੇਨ ਬਾਂਡ ਨੇ ਦੱਸਿਆ ਕਿ ਇਹ ਭਾਰਤੀ ਅਪਰਾਧਕ ਸਗਰਮੀਆਂ ਵਿਚ ਸ਼ਾਮਲ ਸਨ ਅਤੇ ਭਾਰਤ ਨੇ ਅਜਿਹੇ ਗੈਰ-ਕਾਨੂੰਨੀ
ਪਰਵਾਸੀਆਂ ਭਾਰਤੀਆਂ ਨੂੰ ਅਮਰੀਕਾ ਵਿੱਚੋਂ ਡਿਪੋਰਟ ਕੀਤੇ ਜਾਣ ਦੇ ਆਖਰੀ ਹੁਕਮਾਂ ਅਧੀਨ ਯਾਤਰਾ ਦਸਤਾਵੇਜ਼ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਬੀਤੇ ਕੁਝ ਮਹੀਨਿਆਂ ਵਿਚ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੇ ਯਾਤਰਾ ਦਸਤਾਵੇਜ਼ ਜਾਰੀ ਕਰਨ ਦੀ ਕਿਰਿਆ ਵਿਚ ਸੁਧਾਰ ਕੀਤਾ ਹੈ। ਬਾਂਡ ਨੇ ਦੱਸਿਆ ਕਿ ਅਮਰੀਕਨ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਇਸ ਸਾਲ ਅਪ੍ਰੈਲ ਵਿਚ 54 ਭਾਰਤੀਆਂ ਨੂੰ ਚਾਰਟਰ ਜਹਾਜ਼ ਰਾਹੀਂ ਭਾਰਤ ਭੇਜਿਆ ਅਤੇ ਇਸੇ ਤਰ੍ਹਾਂ ਦਾ ਇਕ ਜਥਾ ਇਸ ਮਹੀਨੇ ਭਾਰਤ ਭੇਜਿਆ ਜਾਵੇਗਾ। ਸੈਨੇਟ ਜੁਡੀਸ਼ਰੀ ਕਮੇਟੀ ਦੇ ਪ੍ਰਧਾਨ ਚਕ ਗ੍ਰੇਸਲੇ ਨੇ ਪਿਛਲੇ ਮਹੀਨੇ ਹੋਮਲੈਂਡ ਕਿਓਰਿਟੀ ਮੰਤਰੀ ਨੂੰ ਕਿਹਾ ਸੀ ਕਿ ਭਾਰਤ ਤੇ ਚੀਨ ਸਮੇਤ 23 ਦੇਸ਼ਾਂ ਦੇ ਨਾਗਰਿਕ ਅਮਰੀਕਾ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ। ਇਸ ਚਿੱਠੀ ਵਿਚ ਉਨ੍ਹਾਂ ਨੇ ਓਬਾਮਾ ਪ੍ਰਸ਼ਾਸਨ ਗੈਰ-ਕਾਨੂੰਨੀ ਪਰਵਾਸੀਵੀਜ਼ਾ ਜਾਰੀ ਕਰਨਾ ਬੰਦ ਕਰਨ ਦੀ ਵੀ ਅਪੀਲ ਕੀਤੀ ਸੀ। ਬਾਂਡ ਨੇ ਕਿਹਾ ਕਿ ਉਹ ਭਾਰਤੀ ਅੱਗੇ ਇਹ ਮੁੱਦਾ ਉਠਾਉਣਗੇ ਅਤੇ ਭਾਰਤੀ ਅਧਿਕਾਰੀਆਂ ਉੱਤੇ ਦਬਾਅ ਬਣਾਉਣਗੇ ਕਿ ਉਹ ਆਪਣੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਆਖਰੀ ਹੁਕਮਾਂ ਅਨੁਸਾਰ ਡਿਪੋਰਟੇਸ਼ਨ ਤੋਂ ਬਾਅਦ ਯਾਤਰਾ ਦਸਤਾਵੇਜ਼ ਜਾਰੀ ਕਰਨ ਤੇ ਨ੍ਹਾਂ ਨੂੰ ਸਵੀਕਾਰ ਕਰਨ। ਰਾਸ਼ਟਰੀ ਸੁਰੱਖਿਆ ਉਪ-ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਅਮਰੀਕਾ ਵਿਚ ਡਿਪੋਰਟ ਕੀਤੇ ਜਾਣ ਦਾ ਆਖਰੀ ਹੁਕਮ ਪ੍ਰਾਪਤ ਕਰ ਚੁੱਕੇ ਸਾਢੇ ਨੌਂ ਲੱਖ ਵਿਦੇਸ਼ੀ ਲੋਕ ਹਨ। ਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਅਣਉੱਚਿਤ ਨਹੀਂ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ
ਅਪਰਾਧੀ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨਾ ਸਰਕਾਰ ਦੀ ਤਰਜੀਹ ਹੋਵੇਗੀ।
There are no comments at the moment, do you want to add one?
Write a comment