ਅਟਲਾਂਟਾ ‘ਚ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਸਿਆਹਫਾਮ ਦੀ ਮੌਤ; ਪ੍ਰਦਰਸ਼ਨ ਸ਼ੁਰੂ

365
Share

-ਅਟਲਾਂਟਾ ਪੁਲਿਸ ਮੁਖੀ ਦਾ ਅਸਤੀਫ਼ਾ
ਅਟਲਾਂਟਾ, 14 ਜੂਨ (ਪੰਜਾਬ ਮੇਲ)- ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ‘ਚ ਪੁਲਿਸ ਅਧਿਕਾਰੀ ਨੇ ਸਿਆਹਫਾਮ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਅਟਲਾਂਟਾ ਪੁਲਿਸ ਮੁਖੀ ਨੇ ਅਸਤੀਫਾ ਦੇ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸਿਆਹਫਾਮ ਵਿਅਕਤੀ ਪੁਲਿਸ ਅਧਿਕਾਰੀ ਦੀ ਟੇਜ਼ਰ ਬੰਦੂਕ ਖੋਹ ਕੇ ਫ਼ਰਾਰ ਹੋ ਰਿਹਾ ਸੀ, ਤਾਂ ਉਸ ਨੂੰ ਗੋਲੀ ਮਾਰ ਦਿੱਤੀ। ਨਸ਼ੇ ਵਿਚ ਗੱਡੀ ਚਲਾਉਣ ਵਾਲੇ 27 ਸਾਲ ਦੇ ਰੇਸ਼ਾਰਡ ਬਰੂਕਸ ਦੀ ਪੁਲਿਸ ਗੋਲੀ ਨਾਲ ਮੌਤ ਤੋਂ ਬਾਅਦ ਅਟਲਾਂਟਾ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਮੌਤ ਤੋਂ ਬਾਅਦ ਫਿਰ ਪੁਲਿਸ ਮੁਖੀ ਐਰਿਕਾ ਸ਼ੀਲਡਜ਼ ਨੇ ਅਸਤੀਫਾ ਦੇ ਦਿੱਤਾ। ਜਾਰਜੀਆ ਬਿਊਰੋ ਆਫ ਆਫ਼ ਇਨਵੈਸਟੀਗੇਸ਼ਨ (ਜੀ.ਬੀ.ਆਈ.) ਦੇ ਡਾਇਰੈਕਟਰ ਵਿਕ ਰੇਨੋਲਡਸ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਰੈਸਟੋਰੈਂਟ ਦੇ ਬਾਹਰ ਵਾਪਰੀ, ਜਿਸ ਨੂੰ ਸੁਰੱਖਿਆ ਕੈਮਰਿਆਂ ਅਤੇ ਚਸ਼ਮਦੀਦਾਂ ਨੇ ਮੋਬਾਈਲ ਫੋਨਾਂ ਵਿਚ ਰਿਕਾਰਡ ਕਰ ਲਿਆ।
ਰੇਨੋਲਡਜ਼ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ, ”ਜਦੋਂ ਕੋਈ ਅਧਿਕਾਰੀ ਤਾਕਤ ਦੀ ਵਰਤੋਂ ਕਰਦਾ ਹੈ, ਤਾਂ ਅਜਿਹੀ ਸਥਿਤੀ ਵਿਚ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਹੁੰਦਾ ਹੈ ਕਿ ਕੀ ਹੋਇਆ।” ਪ੍ਰਦਰਸ਼ਨਕਾਰੀਆਂ ਨੇ ਰੈਸਟੋਰੈਂਟ ਨੂੰ ਅੱਗ ਲਾ ਦਿੱਤੀ ਅਤੇ ਨੇੜਲੇ ਰਾਜਮਾਰਗ ਦੇ ਨਾਲ-ਨਾਲ ਨੇੜਲੇ ਆਵਾਜਾਈ ‘ਚ ਵਿਘਨ ਪਾਇਆ। ਅਟਲਾਂਟਾ ਦੇ ਮੇਅਰ ਕੇਸ਼ਾ ਲਾਂਸ ਬੋਟਮਜ਼ ਨੇ ਸ਼ਨਿੱਚਰਵਾਰ ਦੁਪਹਿਰ ਨੂੰ ਅਟਲਾਂਟਾ ਮੁਖੀ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਮੇਅਰ ਨੇ ਬਰੂਕਸ ਨੂੰ ਗੋਲੀ ਮਾਰਨ ਵਾਲੇ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਅਪੀਲ ਵੀ ਕੀਤੀ।


Share