PUNJABMAILUSA.COM

‘ਅਖੰਡ ਪਾਠ’ ਨਾਲ ਸ਼ੁਰੂ ਹੋਈਆਂ ਭੱਜੀ ਦੇ ਵਿਆਹ ਦੀਆਂ ਤਿਆਰੀਆਂ

‘ਅਖੰਡ ਪਾਠ’ ਨਾਲ ਸ਼ੁਰੂ ਹੋਈਆਂ ਭੱਜੀ ਦੇ ਵਿਆਹ ਦੀਆਂ ਤਿਆਰੀਆਂ

‘ਅਖੰਡ ਪਾਠ’ ਨਾਲ ਸ਼ੁਰੂ ਹੋਈਆਂ ਭੱਜੀ ਦੇ ਵਿਆਹ ਦੀਆਂ ਤਿਆਰੀਆਂ
October 23
20:56 2015

house
ਜਲੰਧਰ, 23 ਅਕਤੂਬਰ (ਪੰਜਾਬ ਮੇਲ)-ਕ੍ਰਿਕਟ ਜਗਤ ਵਿਚ ਪੰਜਾਬ ਦਾ ਨਾਂ ਚਮਕਾਉਣ ਵਾਲੇ ਜਲੰਧਰ ਦੇ ਕ੍ਰਿਕਟਰ ਹਰਭਜਨ ਸਿੰਘ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਭੱਜੀ ਦੇ ਵਿਆਹ ਦੀਆਂ ਰਸਮਾਂ ਸ਼੍ਰੀ ਅਖੰਡ ਪਾਠ ਦੇ ਨਾਲ ਸ਼ੁਰੂ ਹੋਈਆਂ। ਸ਼ੁੱਕਰਵਾਰ ਨੂੰ ਇਹ ਪਾਠ ਸ਼ੁਰੂ ਕੀਤਾ ਗਿਆ ਅਤੇ ਐਤਵਾਰ ਨੂੰ ਇਸ ਦੇ ਭੋਗ ਪਾਏ ਗਏ। ਇਸ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਭੱਜੀ ਦੇ ਘਰ ਦੀ ਸਜਾਵਟ ਕੀਤੀ ਗਈ। ਵਿਆਹ ਦੀ ਪਲਾਨਿੰਗ ਲਈ ਮੁੰਬਈ ਤੋਂ ਖਾਸ ਤੌਰ ‘ਤੇ ਵੈਡਿੰਗ ਪਲਾਨਰ ਕੰਪਨੀ ਆ ਰਹੀ ਹੈ। ਹੁਣ ਵਿਆਹ ਜਲੰਧਰ ਸ਼ਹਿਰ ਦੇ ਮੁੰਡੇ ਦਾ ਹੈ ਤਾਂ ਰੌਣਕਾਂ ਪੂਰੇ ਪੰਜਾਬ ਵਿਚ ਲੱਗਣਗੀਆਂ ਹੀ ਤੇ ਪੂਰੇ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਸਖਸ਼ੀਅਤਾਂ ਜਲੰਧਰ ਵਿਚ ਢੁੱਕਣਗੀਆਂ।
ਸੰਗੀਤ ਤੋਂ ਲੈ ਕੇ ਰਿਸੈਪਸ਼ਨ ਤੱਕ ਪੂਰਾ ਜਲੰਧਰ ਇਸ ਵਿਆਹ ਦੇ ਰੰਗ ਵਿਚ ਰੰਗਿਆਂ ਨਜ਼ਰ ਆਵੇਗਾ। ਹਰਭਜਨ ਅਤੇ ਗੀਤੇ ਦੇ ਵਿਆਹ ਦੀਆਂ ਡਰੈਸੇਜ਼ ਮਸ਼ਹੂਰ ਡ੍ਰੈੱਸ ਡਿਜ਼ਾਈਨਰ ਰਾਘਵੇਂਦਰ ਰਾਠੌਰ ਅਤੇ ਅਰਚਨਾ ਕੋਚਰ ਤਿਆਰ ਕਰ ਰਹੇ ਹਨ। ਰਿਸੈਪਸ਼ਨ ‘ਤੇ ਭੱਜੀ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਹਿਨਣਗੇ। ਹਰਭਜਨ ਤੇ ਗੀਤਾ ਦਾ ਵਿਆਹ ਗੁਰਦੁਆਰਾ ਸਾਹਿਬ ਵਿਚ ਹੋਵੇਗਾ ਅਤੇ ਇਸ ਮੌਕੇ ਉਹ ਪੀਚ ਰੰਗ ਦੀ ਸ਼ੇਰਵਾਨੀ ਵਿਚ ਨਜ਼ਰ ਆਉਣਗੇ।
ਹਰਭਜਨ ਸਿੰਘ ਆਪਣੀਆਂ ਪੰਜ ਭੈਣਾਂ ਦਾ ਇੱਕੋ-ਇਕ ਲਾਡਲਾ ਭਰਾ ਹੈ। ਇਸ ਲਈ ਆਪਣੀ ਇਕਲੌਤੀ ਭਾਬੀ ਯਾਨੀ ਕਿ ਗੀਤਾ ਬਸਰਾ ਦੇ ਸੁਆਗਤ ਦੀਆਂ ਤਿਆਰੀ ਵਿਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੀਆਂ। ਇਸ ਵਿਆਹ ਨੂੰ ਯਾਦਗਾਰ ਬਣਾਉਣ ਵਿਚ ਭੱਜੀ ਦਾ ਪੂਰਾ ਪਰਿਵਾਰ ਜੁਟਿਆ ਹੋਇਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article