PUNJABMAILUSA.COM

ਅਕਾਲੀ-ਬੀਜੇਪੀ ਦੇ ਧਰਨੇ ਦਾ ਕਾਂਗਰਸੀਆਂ ਨੇ ਉਡਾਇਆ ਮਜ਼ਾਕ

ਅਕਾਲੀ-ਬੀਜੇਪੀ ਦੇ ਧਰਨੇ ਦਾ ਕਾਂਗਰਸੀਆਂ ਨੇ ਉਡਾਇਆ ਮਜ਼ਾਕ

ਅਕਾਲੀ-ਬੀਜੇਪੀ ਦੇ ਧਰਨੇ ਦਾ ਕਾਂਗਰਸੀਆਂ ਨੇ ਉਡਾਇਆ ਮਜ਼ਾਕ
June 12
21:11 2017

ਚੰਡੀਗੜ੍ਹ, 12 ਜੂਨ (ਪੰਜਾਬ ਮੇਲ)– ਰੇਤ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸੂਬਾ ਭਰ ਵਿੱਚ ਅਕਾਲੀ-ਬੀਜੇਪੀ ਵੱਲੋਂ ਦਿੱਤੇ ਗਏ ਧਰਨਿਆਂ ਨੂੰ ਕਾਂਗਰਸ ਨੇ ਖ਼ਾਰਜ ਕਰ ਦਿੱਤਾ ਹੈ। ਕਾਂਗਰਸ ਨੇ ਅਕਾਲੀ ਸਰਕਾਰ ਸਮੇਂ ਸਿੱਖ ਭਾਈਚਾਰੇ ਦੇ ਹਿਤਾਂ ਦੀ ਰਾਖੀ ਵਿੱਚ ਅਸਫਲ ਰਹਿਣ ਕਾਰਨ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਦੀ ਇੱਕ ਹੋਛੀ ਕੋਸ਼ਿਸ਼ ਦੱਸਿਆ ਹੈ। ਕਾਂਗਰਸ ਦੇ ਆਗੂਆਂ ਨੇ ਸਾਂਝੇ ਬਿਆਨ ਰਾਹੀਂ ਅਕਾਲੀ ਦਲ ਦੀ ਇਸ ਹਰਕਤ ਨੂੰ ਸੂਬੇ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨਾਂ ਹਰਿੰਦਰ ਸਿੰਘ ਭਾਂਬਰੀ, ਸੁਖਪਾਲ ਸਿੰਘ ਭੁੱਲਰ, ਬਲਬੀਰ ਸਿੰਘ ਸਿੱਧੂ ਅਤੇ ਨਰਿੰਦਰ ਸਿੰਘ ਭਲੇਰੀਆ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਾਸਤੀ ਸਟਰੀਟ ’ਚ ਸ਼ਰਾਬ ਦੀ ਇਸ਼ਤਿਹਾਰਬਾਜ਼ੀ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਨਾਮ ਕਰਨ ਦੀ ਬੇਹੂਦਾ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਵਿੱਤੀ ਘਪਲਿਆਂ ਸਮੇਤ ਹੋਰ ਵੱਖ-ਵੱਖ ਮਾਮਲਿਆਂ ’ਤੇ ਨੰਗੇ ਹੋ ਜਾਣ ਤੋਂ ਬਾਅਦ ਨਿਰਾਸ਼ਾ ਦੇ ਆਲਮ ਵਿੱਚ ਅਕਾਲੀ ਹੁਣ ਆਪਣੀਆਂ ਨਾਕਾਮੀਆਂ ਅਤੇ ਗ਼ਲਤੀਆਂ ’ਤੇ ਪਰਦਾ ਪਾਉਣ ਲਈ ਹੱਥ-ਪੈਰ ਮਾਰ ਰਹੇ ਹਨ। ਉਣਾਂ ਕਿਹਾ ਕਿ ਸੂਬਾ ਸਰਕਾਰ ਬਾਦਲ ਸਰਕਾਰ ਦੌਰਾਨ ਹੋਏ ਵਿੱਤੀ ਦੁਰ ਪ੍ਰਬੰਧ ਬਾਰੇ ਛੇਤੀ ਹੀ ਵਾਈਟ-ਪੇਪਰ ਜਾਰੀ ਕਰੇਗੀ। ਸੱਤਾਧਾਰੀ ਪਾਰਟੀ ਦੇ ਨੇਤਾਵਾਂ ਵੱਲੋਂ ਕੁੱਝ ਗੁਰਦੁਆਰਿਆਂ ਦੀ ਜਾਇਦਾਦ ’ਤੇ ਕਬਜ਼ਾ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਲਾਏ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਾਂਗਰਸੀ ਨੇਤਾਵਾਂ ਨੇ ਇਨ੍ਹਾਂ ਦੋਸ਼ਾਂ ਨੂੰ ਅਕਾਲੀਆਂ ਦਾ ਢਕਵੰਜ ਕਰਾਰ ਦਿੱਤਾ ਹੈ। ਕਾਂਗਰਸੀ ਨੇਤਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਅਕਾਲੀਆਂ ਦੇ ਧਰਨਿਆਂ ਨੂੰ ਹਮਾਇਤ ਦੇਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਲੋਕਾਂ ਦੇ ਧਾਰਮਿਕ ਹਿਤਾਂ ਦੀ ਰਾਖੀ ਲਈ ਧਰਮ ਨੂੰ ਸਿਆਸਤ ਤੋਂ ਨਿਖੇੜਨ ਦੀ ਲੋੜ ’ਤੇ ਜ਼ੋਰ ਦਿੱਤਾ।

About Author

Punjab Mail USA

Punjab Mail USA

Related Articles

ads

Latest Category Posts

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

Read Full Article